
ਕੇਜਰੀਵਾਲ ਵੱਲੋਂ ਭੁੱਖ ਹੜਤਾਲ ਖ਼ਤਮ ਕਰਵਾਉਣ ਸਮੇਂ ਦਿੱਤੀ ਗਈ ਲਿਖਤੀ ਚਿੱਠੀ ਦਾ, ਕਿਸੇ ਹੋਰ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨਾਲ, ਕੋਈ ਸਬੰਧ ਨਹੀਂ – ਮੀਡੀਆ ਰਿਪੋਰਟ
ਪੈਰਿਸ, (PRIME INDIAN NEWS) :- ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੋਕਿ ਬੀਤੇ ਸਮੇਂ ਦੌਰਾਨ ਸ਼ਰਾਬ ਘੋਟਾਲੇ ਦੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਸਨ, ਉੱਪਰ, ਦਿੱਲੀ ਦੇ ਐਲ ਜੀ ਸਿਨਹਾ ਨੇ, ਵਿਦੇਸ਼ੀ ਫੰਡਿੰਗ ਬਾਰੇ, ਐਨ.ਆਈ.ਏ ਨੂੰ ਛਾਣ ਬੀਣ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਐਲ ਜੀ ਦੀ ਸੋਚ ਮੁਤਾਬਿਕ, ਕੇਜਰੀਵਾਲ ਨੇ, 2014 ‘ਚ ਸਿੱਖ ਫ਼ਾਰ ਜਸਟਿਸ ਕੋਲ਼ੋਂ 21 ਲੱਖ ਡਾਲਰ ਦਾ ਚੰਦਾ ਲੈ ਕੇ ਦੇਸ਼ ਧਿਰੋਹੀਆਂ ਨਾਲ ਸਬੰਧ ਬਣਾਏ ਸਨ। ਇਸ ਦੇ ਬਦਲੇ ਵਿੱਚ ਕੇਜਰੀਵਾਲ ਨੇ ਇਕਬਾਲ ਸਿੰਘ ਵੱਲੋਂ 57ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਭੁੱਖ ਹੜਤਾਲ ਨੂੰ ਸਰਕਾਰੀ ਪੱਤਰ ਜਾਰੀ ਕਰਕੇ ਖ਼ਤਮ ਕਰਵਾਇਆ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦਾ ਲਿਖਤੀ ਸਮਝੌਤਾ ਕੀਤਾ, ਦੇ ਕਾਰਨ, ਕੇਜਰੀਵਾਲ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ। ਐਲ ਜੀ ਦੇ ਇਸ ਬਿਆਨ ਨੂੰ ਦੇਸ਼ ਦੇ ਸਾਰੇ ਹੀ ਨੈਸ਼ਨਲ ਚੈਨਲਾਂ ਨੇ ਬ੍ਰੇਕਿੰਗ ਨਿਊਜ ਬਣਾ ਕੇ, ਜਿੱਥੇ ਕੇਜਰੀਵਾਲ ਨੂੰ ਦੇਸ਼ ਧ੍ਰੋਹੀ ਦਰਸਾਉਣ ਦਾ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ ਨੂੰ ਵੀ ਇਸ ਕੇਸ ਵਿੱਚ ਜੋੜ ਦਿੱਤਾ ਹੈ। ਸਰਦਾਰ ਇਕਬਾਲ ਸਿੰਘ ਭੱਟੀ ਵੱਲੋਂ ਜੰਤਰ ਮੰਤਰ ਤੇ, ਲੀਗਲ ਸਿਸਟਮ ਤਹਿਤ, ਲੋਕਲ ਪੁਲਿਸ, ਮੀਡੀਆ ਅਤੇ ਸਰਕਾਰ ਨੂੰ ਜਾਣਕਾਰੀ ਦੇ ਕੇ ਖੁੱਲੇ ਮੈਦਾਨ ‘ਚ ਭੁੱਖ ਹੜਤਾਲ ਰੱਖੀ ਸੀ, ਜਿਸਨੂੰ ਸਿਹਤ ਦਾ ਹਵਾਲਾ ਦੇ ਕੇ, ਖੁਫੀਆ ਪੁਲਿਸ ਦੇ ਅਧਿਕਾਰੀ, ਮੀਡੀਆ ਦੀ ਹਾਜ਼ਰੀ ਵਿੱਚ ਸਰਕਾਰੀ ਡਾਕਟਰ ਕੋਲ਼ੋਂ ਬਕਾਇਦਾ ਹਰ ਰੋਜ ਮੁਆਇਨਾ ਕਰਵਾਉਂਦੇ ਸਨ। ਡਾਕਟਰੀ ਰਿਪੋਰਟ ਮੁਤਾਬਿਕ ਸਰਦਾਰ ਭੱਟੀ ਦਾ ਇਸ ਭੁੱਖ ਹੜਤਾਲ ਵਿੱਚ ਸਾਢੇ 21 ਕਿੱਲੋ ਵਜਨ ਘੱਟ ਗਿਆ ਸੀ, ਜਿਸਤੇ ਚਿੰਤਾ ਜ਼ਾਹਿਰ ਕਰਦੇ ਹੋਏ, ਆਪ ਪਾਰਟੀ ਦੇ ਸਿੱਖ ਐਮ ਐਲ ਏ ਜਰਨੈਲ ਸਿੰਘ ਤਿਲਕ ਨਗਰ ਅਤੇ ਜਗਦੀਪ ਸਿੰਘ ਹਰੀ ਨਗਰ ਨੇ ਹਰਮਿੰਦਰ ਸਿੰਘ ਖਾਲਸਾ ਆਦਿ ਦੀ ਹਾਜ਼ਰੀ ਵਿੱਚ ਕੇਜਰੀਵਾਲ ਕੋਲ਼ੋਂ ਲਿਖਤੀ ਸਮਝੌਤੇ ਵਾਲੀ ਚਿੱਠੀ ਜਾਰੀ ਕਰਵਾ ਕੇ ਇਕਬਾਲ ਸਿੰਘ ਭੱਟੀ ਦੀਆਂ ਮੰਗਾਂ ਮੰਨ ਲਈਆਂ ਸਨ, ਜਿਸ ਅਨੁਸਾਰ ਪ੍ਰੋ. ਭੁੱਲਰ ਦੇ ਨਾਲ ਨਾਲ ਹੋਰਨਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਅਤੇ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਜਿੰਮੇਵਾਰਾਂ ਦੀ ਪਹਿਚਾਣ ਕਰਨ ਵਾਸਤੇ ਐਸ ਆਈ ਟੀ ਬਣਵਾਉਣੀ। ਸੋ ਇਹ ਸਾਰਾ ਕੁੱਝ ਗੁਗਲ ਦੇ ਰਿਕਾਰਡ ਵਿੱਚ ਵੀ ਦੇਖਿਆ ਜਾ ਸਕਦਾ ਹੈ। ਜਦ ਇਹ ਸਾਰਾ ਕੁੱਝ ਕਾਨੂੰਨਨ ਸਹੀ ਸੀ ਤਾਂ 11 ਸਾਲਾਂ ਬਾਅਦ ਦਿੱਲੀ ਦੇ ਐਲ ਜੀ ਵੱਲੋਂ ਭੱਟੀ ਦੀ ਭੁੱਖ ਹੜਤਾਲ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਕਿਸੇ ਹੋਰ ਸੰਸਥਾ ਨਾਲ ਜੋੜ ਕੇ ਦੇਖਿਆ ਜਾਣਾ, ਬਹੁਤ ਸਾਰੇ ਸੰਦੇਹ ਪੈਦਾ ਕਰਦਾ ਹੈ, ਜਿਸਦੀ ਇਕਬਾਲ ਸਿੰਘ ਭੱਟੀ ਵੱਲੋਂ ਐਲ ਜੀ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ, ਕਿਉਂਕਿ ਕਾਨੂੰਨੀ ਤੌਰ ਤੇ ਭੁੱਖ ਹੜਤਾਲ ਰਾਹੀਂ ਦਬਾਅ ਬਣਾ ਕੇ ਮੰਗਾਂ ਮੰਨਵਾਉਣੀਆਂ ਨਜਾਇਜ਼ ਨਹੀਂ, ਬਲਕਿ ਹਰ ਪੱਖ ਤੋਂ ਜਾਇਜ ਹੈ। ਐਲ ਜੀ ਨੂੰ, ਕੇਜਰੀਵਾਲ ਵੱਲੋਂ ਇਕਬਾਲ ਸਿੰਘ ਭੱਟੀ ਨੂੰ ਦਿੱਤੀ ਗਈ ਚਿੱਠੀ ਬਾਰੇ ਦਿੱਤਾ ਆਪਣਾ ਬਿਆਨ ਵਾਪਿਸ ਲੈਣਾ ਚਾਹੀਦਾ ਹੈ, ਤਾਂ ਕਿ ਸਿੱਖ ਕੌਮ ਅਤੇ ਭਾਰਤ ਸਰਕਾਰ ਦਰਮਿਆਨ ਵੱਖਰੇਵੇਂ ਵਾਲੀ ਕੋਈ ਸਮੱਸਿਆ ਪੇਸ਼ ਨਾ ਆਵੇ। ਦੂਸਰਾ ਇਕਬਾਲ ਸਿੰਘ ਭੱਟੀ ਫਰਾਂਸ ‘ਚ ਇੱਕ ਜਾਣਿਆਪਛਾਣਿਆ ਸਮਾਜ ਸੇਵਕ ਹੈ, ਜਿਸਨੂੰ ਭਾਰਤ ਸਰਕਾਰ ਕੋਲ਼ੋਂ ਮਿਲੇ ਐਵਾਰਡ ਤੋਂ ਇਲਾਵਾ, 7 ਗੋਲਡ ਮੈਡਲ ਅਤੇ 11 ਐਪਰੀਸ਼ੇਟ ਲੈਟਰ ਮਿਲ ਚੁੱਕੇ ਹਨ। ਇਸ ਕਰਕੇ ਕਿਸੇ ਦੀ ਗਲਤਬਿਆਨੀ ਜਾਂ ਗਲਤਫਹਿਮੀ ਫੈਲਾਉਣ ਨਾਲ, ਭਾਵੇਂ ਉਹ ਦਿੱਲੀ ਦਾ ਐਲ ਜੀ ਹੀ ਕਿਉਂ ਨਾ ਹੋਵੇ, ਇਕਬਾਲ ਸਿੰਘ ਦੇ ਸਾਫ ਸੁਥਰੇ ਕਿਰਦਾਰ ਤੇ ਕੋਈ ਫਰਕ ਨਹੀਂ ਪੈਂਦਾ।





























