ਦੇਸ਼ਦੁਨੀਆਂਪੰਜਾਬ

ਇੰਡੀਅਨ ਓਵਰਸੀਜ ਕਾਂਗਰਸ ਦੇ ਨੈਸ਼ਨਲ ਇੰਚਾਰਜ ਡਾ. ਅਰਾਠੀ ਕ੍ਰਿਸ਼ਨਾ ਨੇ ਇਟਲੀ ਦੇ ਕਾਂਗਰਸ ਪ੍ਰਧਾਨ ਦਿਲਬਾਗ ਚਾਨਾ ਨੂੰ ਸਮਾਜ ਵਿਰੋਧੀ ਕਾਰਵਾਈਆਂ ਦੇ ਚੱਲਦਿਆਂ, ਪਾਰਟੀ ‘ਚੋੰ ਕੱਢਿਆ

ਪੈਰਿਸ, (PRIME INDIAN NEWS):- ਕਾਂਗਰਸ ਪਾਰਟੀ ਬੇਸ਼ੱਕ ਇਸ ਵੇਲੇ ਨਿਘਾਰ ‘ਚ ਚੱਲ ਰਹੀ ਹੈ, ਦੇ ਬਾਵਜੂਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਡਸਿਪਲਨ ਨੂੰ ਕਾਇਮ ਰੱਖਿਆ ਹੋਇਆ ਹੈ, ਜਿਸਦੀ ਤਾਜਾ ਉਦਾਹਰਣ ਇਟਲੀ ਵਿੱਚ ਦੇਖਣ ਨੂੰ ਮਿਲੀ ਹੈ।

ਭਰੋਸੇਯੋਗ ਸੂਤਰਾਂ ਅਤੇ ਮੀਡੀਏ ਵਿੱਚ ਛਪੇ ਹੋਏ ਮੁਅਤਲੀ ਪੱਤਰ ਦੇ ਅਧਾਰ ਤੇ ਜਾਣਕਾਰੀ ਮਿਲੀ ਹੈ ਕਿ ਇਟਲੀ ਕਾਂਗਰਸ ਦੇ ਪ੍ਰਧਾਨ ਮਿਸਟਰ ਦਿਲਬਾਗ ਚਾਨਾ ਨੂੰ, ਸਮਾਜ ਵਿਰੋਧੀ ਕਾਰਵਈਆਂ ਵਿੱਚ ਸ਼ਾਮਿਲ ਹੋਣ ਦੀ ਵਜ੍ਹਾ ਕਾਰਨ, ਉਸਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿੱਪ ਅਤੇ ਪ੍ਰਧਾਨਗੀ ਪੱਦ ਤੋੰ ਤੁਰੰਤ ਹਟਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਨੈਸ਼ਨਲ ਇੰਚਾਰਜ, ਡਾਕਟਰ ਕ੍ਰਿਸ਼ਨਾਂ ਵਲੋਂ ਦਿਤੇ ਗਏ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਦੇ ਹੋਏ ਦਿਲਬਾਗ ਚਾਨਾ ਨੇ ਵੀ ਆਪਣੇ ਅਹੁਦੇ ਤੋੰ ਪਾਸਾ ਵੱਟ ਲਿਆ ਲੱਗਦਾ ਹੈ।

Related Articles

Back to top button