
ਜਲੰਧਰ, ਐਚ ਐਸ ਚਾਵਲਾ। ਰਿਜਨਲ ਟਰਾਂਸਪੋਰਟ ਅਫ਼ਸਰ ਬਲਬੀਰ ਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰ.ਟੀ.ਓ. ਦਫ਼ਤਰ ਵਿਖੇ ਆਮ ਪਬਲਿਕ ਨਾਲ ਸਬੰਧਿਤ ਪੈਂਡੈਂਸੀ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੁਝ ਫਾਈਲਾਂ ਇੰਸ਼ੋਰੈਂਸ ਖਤਮ ਹੋਣ ਅਤੇ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਅੱਗੇ ਪ੍ਰੋਸੈਂਸ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਿਨੇਕਾਰ parivahan.gov.in ’ਤੇ ਆਪਣੀ ਫਾਈਲ ਦਾ ਸਟੇਟਸ ਚੈੱਕ ਕਰ ਕੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9.30 ਤੋਂ ਦੁਪਹਿਰ 1:30 ਵਜੇ ਤੱਕ ਆਪਣਾ ਪਹਿਚਾਣ ਪੱਤਰ ਦਿਖਾ ਕੇ 1,2,3, ਵਿੰਡੋ ’ਤੇ ਆਪਣਾ ਇਤਰਾਜ਼ ਕਲੀਅਰ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਆਰ.ਸੀ. ਰਜਿਸਟ੍ਰੇਸ਼ਨ ਨਾਲ ਸਬੰਧਿਤ 17 ਸੇਵਾਵਾਂ ਜਿਵੇਂ ਆਰ.ਸੀ.ਟਰਾਂਸਫਰਸ, ਡੁਪਲੀਕੇਟ ਆਰ.ਸੀ., ਅਡਰੈਸ ਦੀ ਤਬਦੀਲੀ, ਹਾਈਪੋਥੇਕੇਸ਼ਨ ਅਡੀਸ਼ਨ/ਰਿਮੂਵਲ, ਮੋਬਾਇਲ ਅਪਡੇਟ ਅਤੇ ਹੋਰ ਸੇਵਾਵਾਂ ਵੀ ਆਰ.ਟੀ.ਓ. ਦਫ਼ਤਰ ਵਿਖੇ ਲਗਾਏ ਸੁਵਿਧਾ ਕੇਂਦਰ ਕਾਊਂਟਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।





























