ਦੇਸ਼ਦੁਨੀਆਂਪੰਜਾਬ

ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਿਸ਼ਵਾਸ਼ਘਾਤ , ਕਿਸਾਨੀ ਮੋਰਚੇ ਨੂੰ ਮਿਟਾਉਣ ਦੀ ਕੀਤੀ ਕੋਝੀ ਹਰਕਤ – ਇਕਬਾਲ ਸਿੰਘ ਭੱਟੀ

ਮੀਟਿੰਗ ਅਸਫਲ ਹੋਣ ਤੋਂ ਤੁਰੰਤ ਬਾਅਦ ਕੀਤਾ ਪੁਲਿਸ ਅਪ੍ਰੇਸ਼ਨ, ਜਬਰਦਸਤੀ ਖਿਦੇੜੇ ਕਿਸਾਨ

ਪੈਰਿਸ, (PRIME INDIAN NEWS) :-  ਸ਼੍ਰੋਮਣੀ ਅਕਾਲੀ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਭਗਵੰਤ ਮਾਨ ਦੇ ਕਿਸਾਨਾਂ ਪ੍ਰਤੀ ਨਿਭਾਈ ਜਾ ਰਹੇ ਰੋਲ ਦੀ ਸਖ਼ਤ ਲਫ਼ਜ਼ਾਂ ‘ਚ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਗਿਰਗਿਟ ਵਾਂਗ ਰੰਗ ਬਦਲਣ ਅਤੇ ਫਰੇਬੀ ਬਿਆਨਾਂ ਰਾਹੀਂ ਪੰਜਾਬੀਆਂ ਨੂੰ ਧੋਖਾ ਦੇਣ ਵਾਲਾ ਇਹ ਪਹਿਲਾ ਮੁੱਖ ਮੰਤਰੀ ਹੈ, ਜਿਸਨੇ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇੰ ਤੋਂ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨਾਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਤੰਬੂਆਂ ਨੂੰ ਬਲਡੋਜਰਾਂ ਨਾਲ ਤੋੜਨ ਦੀ ਜਿਤਨੀ ਨਿਖੇਧੀ ਕੀਤੀ ਜਾਵੇ ਥੋੜੀ ਹੈ।

ਸ. ਭੱਟੀ ਨੇ ਕਿਹਾ ਕਿ ਵੈਸੇ ਤਾਂ ਕੇਂਦਰ ਦਾ ਰਵਈਆ ਵੀ ਕਿਸਾਨਾਂ ਪ੍ਰਤੀ ਠੀਕ ਨਹੀਂ ਰਿਹਾ, ਐਪਰ ਭਗਵੰਤ ਮਾਨ ਤਾਂ ਗਦਾਰੀ ਦੀਆਂ ਹੱਦਾਂ ਵੀ ਪਾਰ ਕਰ ਗਿਆ ਹੈ। ਭਗਵੰਤ ਮਾਨ ਦੇ ਇਸ ਮਾੜੇ ਵਰਤਾਰੇ ਦੀ ਸ. ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਮਸਤਾਨ ਸਿੰਘ ਨੌਰਾ, ਲਾਭ ਸਿੰਘ ਭੰਗੂ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਮਾਸਟਰ ਅਵਤਾਰ ਸਿੰਘ, ਸੁਰਜੀਤ ਸਿੰਘ ਮਾਣਾ ਆਦਿ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਦੁਸ਼ਮਣ ਗਰਦਾਣਦੇ ਹੋਏ ਕਿਹਾ ਕਿ ਇਸਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਧੋਖੇ ਨਾਲ ਪੰਜਾਬ ਦੀ ਵਾਗਡੋਰ ਸੰਭਾਲੀ ਸੀ। ਐਪਰ ਅੱਜ ਤੱਕ ਨਾ ਤਾਂ ਕਿਸਾਨਾਂ ਨੂੰ ਇਨਸਾਫ਼ ਦੁਆ ਸਕਿਆ ਹੈ ਅਤੇ ਨਾ ਹੀ ਨਸ਼ਿਆਂ ਨੂੰ ਠੱਲ ਪਾ ਸਕਿਆ ਹੈ। ਹੁਣ ਇਹੋ ਜਿਹੇ ਪਾਖੰਡੀ ਅਤੇ ਪੰਜਾਬੀਆਂ ਨਾਲ ਧੋਖਾਘੜੀ ਕਰਨ ਵਾਲੀ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਵਕਤ ਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button