PRIME INDIAN NEWS✒️H S CHAWLA
ਵਿਕਟੋਰੀਆ, ਆਸਟ੍ਰੇਲੀਅਨ ਸਰਕਾਰ ਨੇ ਬਰਵਿਕ ਸਪ੍ਰਿੰਗਜ਼, ਵਿਕਟੋਰੀਆ ਵਿੱਚ ਇੱਕ ਝੀਲ ਦਾ ਨਾਂ ਬਦਲ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਰੱਖਿਆ ਹੈ। ਬਾਰਵਿਕ ਸਪ੍ਰਿੰਗਜ਼ ਦੀ ਝੀਲ ਦਾ ਨਾਂ ਬਦਲਣ ਦਾ ਫੈਸਲਾ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਿਆ ਗਿਆ ਹੈ। ਇਸ ਤੋਂ ਇਲਾਵਾ, ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੰਟਸ ਨੇ ਵਿਕਟੋਰੀਆ ਵਿੱਚ ਲੰਗਰ ਤਿਉਹਾਰ ਦੇ ਪ੍ਰੋਗਰਾਮਾਂ ਲਈ $600,000 ਫੰਡ ਦੇਣ ਦਾ ਐਲਾਨ ਕੀਤਾ ਹੈ।
















