ਦੇਸ਼ਦੁਨੀਆਂਪੰਜਾਬ

CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋਂ 02 ਨਜਾਇਜ ਵੈਪਨ ਅਤੇ 03 ਜਿੰਦਾ ਰੋਦਾਂ ਸਮੇਤ 3 ਦੋਸ਼ੀ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ IPS ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵਲੋ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੇ PPS,DCP/Inv. ਸ੍ਰੀ ਜੇਅੰਤ ਪੁਰੀ IPS, ADCP/Inv, ਸ਼੍ਰੀ ਅਮਰਬੀਰ ਸਿੰਘ, PPS ACP/D ਦੀ ਅਗਵਾਈ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA-STAFF ਜਲੰਧਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 03 ਦੋਸ਼ੀਆਨ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 02 ਨਜਾਇਜ ਵੈਪਨਾ ਸਮੇਤ 03 ਜਿੰਦਾ ਰੋਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 23-01-2026 ਨੂੰ CIA STAFF ਦੀ ਪੁਲਿਸ ਟੀਮ ਕਪੂਰਥਲਾ ਰੋਡ ਨਹਿਰ ਪੁਲੀ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਸਾਹਿਲ ਸਿੰਘ ਸੰਧੂ ਪੁੱਤਰ ਸੂਬਾ ਸਿੰਘ ਵਾਸੀ ਰਾਜ ਨਗਰ ਮੱਧੂਸ਼ਨ ਕਲੋਨੀ ਜਲੰਧਰ, ਮੋਹਿਤ ਕੁਮਾਰ ਉਰਫ ਚੁਟਕੀ ਪੁੱਤਰ ਦੁਰਗੇਸ਼ ਕੁਮਾਰ ਵਾਸੀ ਗੋਪਾਲ ਨਗਰ ਜਲੰਧਰ ਅਤੇ ਕਰਮਵੀਰ ਸਿੰਘ ਉਰਫ ਕੈਂਬੀ ਪੁੱਤਰ ਗੁਰਜੀਤ ਸਿੰਘ ਵਾਸੀ ਸਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਜਿੰਨਾ ਪਾਸ ਨਜਾਇਜ ਅਸਲੇ ਹਨ। ਜੋ ਇਸ ਸਮੇ ਬਾਬਾ ਬੁੱਢਾ ਜੀ ਪੁੱਲ ਤਿਕੋਨੀ ਪਾਰਕ ਦੇ ਆਸ-ਪਾਸ ਨਜਾਇਜ ਅਸਲੇ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਘੁੰਮ ਰਹੇ ਹਨ। ਜਿਸਤੇ ਦੋਸ਼ੀਆਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 25 ਮਿਤੀ 23-01-2026 U/S 25-54-59 ARMS ACT ਦਰਜ ਰਜਿਸਟਰ ਕੀਤਾ ਗਿਆ ਅਤੇ ਮੋਕਾ ਤੋਂ ਤਿੰਨੋਂ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋਂ ਨਜਾਇਜ ਵੈਪਨ ਬ੍ਰਾਮਦ ਕੀਤੇ ਗਏ।

ਗ੍ਰਿਫਤਾਰ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਜਿਨਾ ਪਾਸੋ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਨਾ ਨੇ ਇਹ ਨਜਾਇਜ ਵੈਪਨ ਕਿੱਥੇ ਅਤੇ ਕਿਸ ਮਕਸਦ ਲਈ ਆਪਣੇ ਪਾਸ ਰੱਖਿਆ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button