
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ NSA ਵਧਾਉਣ ਦੀ ਕੀਤੀ ਸਖ਼ਤ ਨਿੰਦਾ
ਜਲੰਧਰ, ਐਚ ਐਸ ਚਾਵਲਾ। ਲੋਕਾਂ ਵਲੋਂ ਭਾਰੀ ਬਹੁਮੱਤ ਦੇ ਕੇ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਤੇ NSA ਵਧਾਉਣ ਦੀ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਸਖ਼ਤ ਨਿੰਦਾ ਕੀਤੀ ਗਈ। ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਭਾਰੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਰਕਾਰ ਖੁੱਦ ਹੀ ਸੁਨੇਹਾ ਦੇ ਰਹੀ ਹੈ ਕਿ ਸਿੱਖ ਧਰਮ ਇਸ ਦੇਸ਼ ਦਾ ਹਿੱਸਾ ਨਹੀਂ ਹੈ ਤਾਂ ਹੀ ਇਨ੍ਹਾਂ ਤੇ ਵੱਖਰਾ ਹੀ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਬਲਾਤਕਾਰੀਆਂ ਤੇ ਕਾਤਿਲਾਂ ਨੂੰ ਪੈਰੋਲ ਵੀ ਅਤੇ ਜਮਾਨਤ ਵੀ ਦੇ ਦਿੱਤੀ ਜਾਂਦੀ ਹੈ ਪਰ ਬੇਕਸੂਰ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਧਰਮ ਦੇ ਸਿੰਘਾਂ ਦੀਆਂ ਫਾਈਲਾਂ ਲਟਕਾ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਸਾਰੀ ਸਿੱਖ ਕੌਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਸਿੱਖ ਨੂੰ ਸਿੱਖੀ ਦੇ ਮਸਲੇ ਤੇ ਸਿੱਖ ਪੰਥ ਨਾਲ ਹੀ ਚੱਲਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਤਾਂ ਹੀ ਸਰਕਾਰਾਂ ਦੇ ਕੰਨਾਂ ਤੇ ਜੂੰ ਰੈਂਗੇਗੀ ਅਤੇ ਸਿੱਖੀ ਦਾ ਘਾਣ ਬੰਦ ਹੋ ਸਕੇਗਾ।
ਇਸ ਮੌਕੇ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਮੋਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ, ਗੁਰਮੀਤ ਸਿੰਘ ਬਿੱਟੂ, ਗੁਰਿੰਦਰ ਸਿੰਘ ਮਝੈਲ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਅਮਰਜੀਤ ਸਿੰਘ ਮਿੱਠਾ, ਚਰਨ ਸਿੰਘ ਮਕਸੂਦਾਂ, ਕੁਲਜੀਤ ਸਿੰਘ ਚਾਵਲਾ, ਹਰਜਿੰਦਰ ਸਿੰਘ ਜਿੰਦਾ, ਚਰਨਜੀਵ ਸਿੰਘ ਲਾਲੀ, ਜਸਬੀਰ ਸਿੰਘ ਰੰਧਾਵਾ, ਗੁਰਜੀਤ ਸਿੰਘ ਪੋਪਲੀ, ਹਰਜੀਤ ਸਿੰਘ ਬਾਬਾ, ਦਲਜੀਤ ਸਿੰਘ ਬਿੱਟੂ, ਚਰਨਜੀਤ ਸਿੰਘ ਮਿੰਟਾ, ਸੁਰਿੰਦਰ ਸਿੰਘ ਵਿਰਦੀ, ਸੁਖਦੇਵ ਸਿੰਘ ਗਾਂਧੀ, ਦਵਿੰਦਰ ਸਿੰਘ ਸੈਂਟਰਲ ਟਾਊਨ, ਜਸਵਿੰਦਰ ਸਿੰਘ ਬਸ਼ੀਰਪੁਰਾ, ਰਣਜੀਤ ਸਿੰਘ ਰਾਣਾ, ਗੁਰਜੀਤ ਸਿੰਘ ਟੱਕਰ, ਮਨਦੀਪ ਸਿੰਘ ਬੱਲੂ, ਇੰਦਰਪਾਲ ਸਿੰਘ ਬਸਤੀ ਸ਼ੇਖ, ਸੁਖਵਿੰਦਰ ਸਿੰਘ ਲਾਡੋਵਾਲੀ, ਨਵਦੀਪ ਸਿੰਘ ਗੁਲਾਟੀ, ਜਤਿੰਦਰਪਾਲ ਸਿੰਘ, ਪ੍ਰਦੀਪ ਸਿੰਘ, ਪ੍ਰਤਾਪ ਸਿੰਘ, ਬਾਵਾ ਗਾਬਾ, ਹਰਵਿੰਦਰ ਸਿੰਘ ਮੱਖਣ ਸ਼ਾਮਿਲ ਸਨ।
















