
ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਬਾਵਾ ਮੋਹਿੰਦਰ ਸਿੰਘ, ਗੁਰਵਿੰਦਰ ਸਿੰਘ ਲਾਂਬਾ ਅਤੇ ਬੀਬੀ ਪੂਨਮ ਜੀ ਨੇ ਨਿਭਾਇਆ ਸ਼ਲਾਘਾਯੋਗ ਕਿਰਦਾਰ
ਜਲੰਧਰ ਛਾਉਣੀ, ਐਚ ਐਸ ਚਾਵਲਾ। ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:), ਜਲੰਧਰ ਛਾਉਣੀ ਦਾ ਪਿਛਲੇ ਕੁਝ ਦਿਨਾਂ ਤੋਂ ਜੋ ਪ੍ਰੈਸ ਨੋਟ ਵਾਲਾ ਵਿਵਾਦ ਚੱਲ ਰਿਹਾ ਸੀ, ਉਹ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਦੇ ਵਿਸ਼ੇਸ਼ ਉਪਰਾਲੇ ਦੇ ਸਦਕੇ ਖਤਮ ਹੋ ਗਿਆ ਹੈ।
ਦੱਸ ਦੇਈਏ ਕਿ ਗੁਰਦੁਆਰਾ ਮਾਈਆਂ ਦੇ ਪ੍ਰਧਾਨ ਸ. ਜਸਪਾਲ ਸਿੰਘ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਸ.ਜੋਗਿੰਦਰ ਸਿੰਘ ਜੀ ਟੱਕਰ ਦੀ ਮੌਜੂਦਗੀ ਵਿਚ ਇਕ ਮੀਟਿੰਗ ਹੋਈ, ਜਿਸ ਵਿੱਚ ਸ.ਹਰਪ੍ਰੀਤ ਸਿੰਘ ਭਸੀਨ, ਸ.ਅੰਮ੍ਰਿਤਪਾਲ ਸਿੰਘ ਅਨੰਦ, ਸ.ਇੰਦਰਪਾਲ ਸਿੰਘ, ਸ.ਹਰਿੰਦਰਪਾਲ ਸਿੰਘ ਸੂਰੀ ਅਤੇ ਸ.ਕਮਲਜੀਤ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਸ.ਹਰਪ੍ਰੀਤ ਸਿੰਘ ਭਸੀਨ ਅਤੇ ਸ.ਅੰਮ੍ਰਿਤਪਾਲ ਸਿੰਘ ਅਨੰਦ ਨਾਲ ਕਾਫੀ ਵਿਚਾਰ ਵਟਾਂਦਰਾ ਹੋਇਆ। ਜਿਹੜਾ ਪ੍ਰੈਸ ਨੋਟ ਵਾਲਾ ਵਿਵਾਦ ਚੱਲ ਰਿਹਾ ਸੀ, ਉਸ ਬਾਰੇ ਦੋਨੋਂ ਧਿਰਾਂ ਨੇ ਗੱਲਬਾਤ ਕੀਤੀ ਅਤੇ ਵੀਚਾਰ ਵਟਾਂਦਰੇ ਤੋਂ ਬਾਅਦ ਸਾਰੇ ਮੱਤਭੇਦ ਦੂਰ ਕੀਤੇ ਗਏ। ਹੁਣ ਮੱਤਭੇਦ ਦੂਰ ਹੋਣ ਤੋਂ ਬਾਅਦ ਕਿਸੇ ਨੂੰ ਵੀ ਗੁਰਦੁਆਰਾ ਮਾਈਆਂ ਅਤੇ ਇਥੋਂ ਦੀ ਕਮੇਟੀ ਨਾਲ ਕੋਈ ਮਸਲਾ ਨਹੀਂ ਰਹਿ ਜਾਂਦਾ। ਗੁਰਦੁਆਰਾ ਮਾਈਆਂ ਅਤੇ ਇਥੋਂ ਦੀ ਕਮੇਟੀ ਨਾਲ ਸਾਡਾ ਪਹਿਲਾਂ ਵਾਂਗ ਹੀ ਪਿਆਰ ਅਤੇ ਸਤਿਕਾਰ ਅਗੋਂ ਵੀ ਬਣਿਆ ਰਹੇਗਾ।

ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਦੋਹਾਂ ਗੁਰੂ ਘਰਾਂ ਦੇ ਮੈਂਬਰ ਇਕੱਤਰ ਹੋਏ, ਸਮੂਹ ਸਾਧ ਸੰਗਤ ਦੀ ਮੌਜੂਦਗੀ ਵਿੱਚ ਅਰਦਾਸ ਕਰਕੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਗਿਆ। ਹੁਣ ਦੋਵੇਂ ਗੁਰੂ ਘਰਾਂ ਦੇ ਕਮੇਟੀ ਮੈਂਬਰ ਆਪਸ ਵਿੱਚ ਪਿਆਰ ਅਤੇ ਸਤਿਕਾਰ ਨਾਲ ਮਿਲ ਕੇ ਸਾਰੇ ਸਮਾਗਮ ਕਰਨਗੇ। ਇਸ ਮੌਕੇ ਸ. ਜੋਗਿੰਦਰ ਸਿੰਘ ਟੱਕਰ, ਸ. ਜਸਪਾਲ ਸਿੰਘ, ਸ.ਹਰਪ੍ਰੀਤ ਸਿੰਘ ਭਸੀਨ, ਸ.ਅੰਮ੍ਰਿਤਪਾਲ ਸਿੰਘ ਅਨੰਦ, ਸ.ਇੰਦਰਪਾਲ ਸਿੰਘ, ਸ.ਹਰਿੰਦਰਪਾਲ ਸਿੰਘ ਸੂਰੀ, ਸ.ਕਮਲਜੀਤ ਸਿੰਘ, ਸਤਵਿੰਦਰ ਸਿੰਘ ਮਿੰਟੂ, ਹਰਵਿੰਦਰ ਸਿੰਘ ਸੋਢੀ, ਹਰਸ਼ਰਨ ਸਿੰਘ ਚਾਵਲਾ, ਜਗਮੋਹਨ ਸਿੰਘ ਜੋਗਾ, ਨਰੋਤਮ ਸਿੰਘ, ਹਰਜੀਤ ਸਿੰਘ ਪੱਪੂ, ਸਤਪਾਲ ਸਿੰਘ ਬੇਦੀ, ਬੀਬੀ ਪੂਨਮ ਜੀ ਆਦਿ ਮੌਜੂਦ ਸਨ।
















