ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ

4 ਚੋਰੀਸ਼ੁਦਾ ਮੋਟਰਸਾਈਕਲ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ, ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ DCP ਇੰਨਵੈਸਟੀਗੇਸ਼ਨ, ਸ੍ਰੀਮਤੀ ਅਕਾਰਸ਼ੀ ਜੈਨ IPS, ADCP-1 ਜਲੰਧਰ, ਸ਼੍ਰੀ. ਰਾਜੇਸ਼ ਠਾਕੁਰ PPS ACP ਸੈਂਟਰਲ ਜਲੰਧਰ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵਲੋਂ ਸਮੇਂ ਸਿਰ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆਂ ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਵੰਸ਼ ਸੌਧੀ( ਉਮਰ 19 ਸਾਲ) ਅਤੇ ਉਸਦਾ ਭਰਾ ਜੁਵੇਨਾਈਲ ਦੋਸ਼ੀ ਉਮਰ 17 ਸਾਲ ਨੂੰ ਕਾਬੂ ਕਰਨ ਵਿੱਚ ਥਾਣਾ ਨਵੀ ਬਾਰਾਦਰੀ ਕਮਿਸ਼ਨਰੇਟ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ।

ਮਿਤੀ 29/06/2026 ਨੂੰ ਸ਼ਾਹਜਾਨ ਮੀਆ ਪੁੱਤਰ ਕੁਰਨ ਮੀਆ ਵਾਸੀ 03 ਮੇਨ ਬਜਾਰ ਗੜ੍ਹਾ ਸਾਹਮਣੇ ਸਰਕਾਰੀ ਗੜ੍ਹਾ ਪ੍ਰਾਇਮਰੀ ਸਕੂਲ ਜਲੰਧਰ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਘਰ ਕਲਕੱਤਾ ਤੋਂ ਜਲੰਧਰ ਰੇਲਵੇ ਸਟੇਸ਼ਨ ਪੁੱਜਾ ਤੇ ਸਿਟੀ ਰੇਲਵੇ ਸਟੇਸ਼ਨ ਤੇ ਆਟੋ ਰਿਕਸ਼ਾ ਵਿੱਚ ਆਪਣੀ ਪਤਨੀ ਖਰੀਜਾ ਖਾਤਨ ਸਮੇਤ ਆਪਣੇ ਘਰ ਗੜ੍ਹਾ ਜਾ ਰਿਹਾ ਸੀ ਵਕਤ ਕਰੀਬ 4:00 PM/4:20 PM ਦਾ ਹੋਵੇਗਾ ਜਦੋ ਉਹ ਗੁਰੂਨਾਨਕਪੁਰਾ ਰੋਡ ਤੋਂ ਟੀ-ਪੁਆਇੰਟ PAP ਗਰਾਊਂਡ ਦੇ ਨਜਦੀਕ ਪੁੱਜਾ ਤਾਂ ਗੁਰੂਨਾਨਕਪੁਰਾ ਫਾਟਕ ਸਾਈਡ ਤੋਂ ਦੋ ਨਾਮਲੂਮ ਵਿਅਕਤੀ ਮੋਟਰਸਾਇਕਲ ਤੇ ਸਵਾਰ ਆਏ ਤੇ ਮੁਦਈ ਮੁਕਦਮਾ ਦੀ ਪਤਨੀ ਦੇ ਹੱਥ ਵਿੱਚ ਫੜਿਆ ਪਰਸ ਜਬਰਦਸਤੀ ਖੋਹ ਕੇ ਫਰਾਰ ਹੋ ਗਏ ਤੇ ਪਰਸ ਵਿੱਚ ਇੱਕ ਮੋਬਾਇਲ ਫੋਨ ਮਾਰਕਾ ਸੈਮਸੰਗ ਕਲਰ ਗੋਲਡਨ, ਪੇਨ ਕਾਰਡ, ਆਧਾਰ ਕਾਰਡ, 14000/- ਰੁਪਏ ਭਾਰਤੀ ਕਰੰਸੀ, ਸੋਨੇ ਦੀਆ ਵਾਲੀਆ, ਬੱਚੇ ਦਾ ਚਾਂਦੀ ਦਾ ਕੜਾ, ਬੱਚੇ ਦੀਆ ਚਾਂਦੀ ਦੀਆਂ ਪੰਜੇਬਾ, ਇੱਕ ਚਾਂਦੀ ਦਾ ਬਰੈਸਲੇਟ, ਪੈਰਾ ਦੇ ਬਿੱਛੂਆ ਸਨ। ਜਿਸਤੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਦੋਰਾਨੇ ਤਫਤੀਸ਼ ਮੁਕਦਮਾ ਵਿਚ ਦੋਸ਼ੀ ਵੰਸ਼ ਸੋਧੀ ਪੁੱਤਰ ਦੀਪਕ ਸੋਧੀ ਵਾਸੀ ਦੀਪਕ ਮਕਾਨ ਨੰਬਰ 276 ਕਿਸ਼ਨਪੁਰਾ ਮੁਸਲਿਮ ਕਲੋਨੀ ਜਮੈਲ ਨਗਰ ਐਸ.ਡੀ. ਸਕੂਲ ਦੀ ਬੈਕਸਾਈਡ ਇੰਡਸਟ੍ਰੀਅਲ ਟਾਊਨ ਜਲੰਧਰ (ਉਮਰ 19 ਸਾਲ) ਅਤੇ ਉਸਦਾ ਭਰਾ ਜੁਵੇਨਾਈਲ ਦੋਸ਼ੀ ( ਉੁਮਰ 17 ਸਾਲ ) ਮਿਤੀ 28/07/2026 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਵੰਸ਼ ਪਾਸੇ ਹੋਰ ਵਾਰਦਾਤਾਂ ਸਬੰਧੀ ਅਤੇ ਬਾਕੀ ਖੇਹ ਕੀਤੇ ਸਮਾਨ ਸਬੰਧੀ ਪੱਛਗਿੱਛ ਕੀਤੀ ਜਾ ਰਹੀ ਹੈ।

ਅਨੁਮਾਨ ਮੁੱਕਦਮਾਮੁਕੱਦਮਾ ਨੰਬਰ 132 ਮਿਤੀ 30.06.2026 ਜੁਰਮ 304(2), 3(5) BNS ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ।

ਗ੍ਰਿਫਤਾਰ ਦੋਸ਼ੀ
1.ਵੰਸ਼ ਸੰਧੀ ਪੁੱਤਰ ਦੀਪਕ ਸੰਧੀ ਵਾਸੀ ਦੀਪਕ ਮਕਾਨ ਨੰਬਰ 276 ਕਿਸ਼ਨਪੁਰਾ ਮੁਸਲਿਮ ਕਲੋਨੀ ਜਮੇਲ ਨਗਰ SD ਸਕੂਲ ਦੀ backside Industrial ਟਾਊਨ ਜਲੰਧਰ (ਉਮਰ 19 ਸਾਲ)
2.ਦੋਸ਼ੀ ਉਕਤ ਦਾ ਭਰਾ ਜੁਵਨੇਇਲ ਉਮਰ 17 ਸਾਲ)ਗ੍ਰਿਫਤਾਰੀ ਦੀ ਜਗਾਂਸੰਤ ਨਗਰ ਰੋਡ ਨੇੜੇ ਅਕਾਉਂਟ ਆਫਿਸ ਜਲੰਧਰ
ਗ੍ਰਿਫਤਾਰੀ ਮਿਤੀ28/07/2026

ਬ੍ਰਾਮਦਗੀ
ਖੋਹ ਹੋਏ ਸਮਾਨ ਦੀ ਬ੍ਰਾਮਦਗੀ
1.ਸੋਨੇ ਦੀਆ ਵਾਲੀਆ
2.ਬੱਚੇ ਦੀਆ ਚਾਂਦੀ ਦੀਆਂ ਪੰਜੇਬਾ
ਚੋਰੀ ਦੇ 04 ਮੋਟਰਸਾਈਕਲ
1.ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਚੈਸੀ ਨੰਬਰ MBLHA10EZCH06849
2.ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਚੈਸੀ ਨੰਬਰ 05F2F21911
3. ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਚੈਸੀ ਨੰਬਰ MBLHAR088JHH25362
4.ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਚੈਸੀ ਨੰਬਰ MBLHA10AMDHK44972

Related Articles

Leave a Reply

Your email address will not be published. Required fields are marked *

Back to top button