
PRIME INDIAN NEWS ✍️H S CHAWLA
ਡੀ.ਜੀ.ਪੀ. ਪੰਜਾਬ ਵੱਲੋ ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ – ASI ਰਜਿੰਦਰ ਸਿੰਘ, ASI ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਅਤੇ ਸੀਨੀਅਰ ਲੇਡੀ ਕਾਂਸਟੇਬਲ ਹਰਪਾਲ ਕੌਰ – ਦੁਆਰਾ ਦਿਖਾਈ ਗਈ ਸ਼ਾਨਦਾਰ ਹਿੰਮਤ ਦੀ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ 5 ਬੱਚਿਆਂ ਸਮੇਤ ਗਿਆਰਾਂ ਜੀਆਂ ਦੇ ਇੱਕ ਪਰਿਵਾਰ ਨੂੰ ਬਚਾਇਆ, ਜਦੋਂ ਉਨ੍ਹਾਂ ਦੀ ਕਾਰ ਬਹਿਮਣ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਈ ਸੀ।

ਉਨ੍ਹਾਂ ਦੀ ਨਿਡਰ ਅਤੇ ਤੇਜ਼ ਕਾਰਵਾਈ ਨੇ ਇੱਕ ਤਰਾਸਦੀ ਨੂੰ ਚਮਤਕਾਰੀ ਬਚਾਅ ਵਿੱਚ ਬਦਲ ਦਿੱਤਾ। ਇਹੋ ਜਿਹੇ ਬਹਾਦਰੀ ਭਰੇ ਕੰਮ ਪੰਜਾਬ ਪੁਲਿਸ ਦੀ ਅਸਲ ਭਾਵਨਾ ਹਿੰਮਤ, ਹਮਦਰਦੀ ਅਤੇ ਅਟੁੱਟ ਸਮਰਪਣ ਨੂੰ ਦਰਸਾਉਂਦੇ ਹਨ।
ਉਨ੍ਹਾਂ ਦੀ ਬਹਾਦਰੀ ਦੇ ਸਨਮਾਨ ਵਜੋਂ, ਉਨ੍ਹਾਂ ਨੂੰ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਡਿਸਕ ਅਤੇ ਹਰੇਕ ਨੂੰ ₹25,000 ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।

ਪੰਜਾਬ ਪੁਲਿਸ ਉਨ੍ਹਾਂ ਦੀ ਇਸ ਮਿਸਾਲੀ ਸੇਵਾ ਨੂੰ ਸਲਾਮ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਉਨ੍ਹਾਂ ਦੁਆਰਾ ਕੀਤਾ ਗਿਆ ਇਹ ਬਹਾਦਰੀ ਭਰਿਆ ਕੰਮ, ਹਰ ਪੁਲਿਸ ਅਧਿਕਾਰੀ ਨੂੰ ਆਪਣੀ ਡਿਊਟੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਲਈ ਪ੍ਰੇਰਨਾ ਦੇਵੇਗਾ।
🚨ਬਠਿੰਡਾ ਪੁਲਿਸ ਨੂੰ ਸਲਾਮ!🚨
❤️ਵਰਦੀ ਵਿੱਚ ਸੱਚੇ ਹੀਰੋ! 🙏👮♂️
















