
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਸਰਵਣਜੀਤ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ ਜਲੰਧਰ/ਕਪੂਰਥਲਾ ਰੋਡ ਪਰ ਪਿੰਡ ਫਿਰੋਜ ਦੇ ਮੋੜ ਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨ ਦੇ ਕਬਜਾ ਵਿਚੋਂ 200 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਤਲਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-03-2025 ਨੂੰ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਇੰਸਪੈਕਟਰ ਪੁਸ਼ਪ ਬਾਲੀ ਸੂਚਨਾ ਮਿਲੀ ਸੀ ਕਿ ਜਲੰਧਰ/ਕਪੂਰਥਲਾ ਰੋਡ ਪਰ ਏਰੀਆ ਮੰਡ ਚੌਂਕੀ ਵਿਖੇ ਨਸ਼ੇ ਦੀ ਇੱਕ ਡੀਲ ਹੋਣੀ ਹੈ ਜਿਸ ਤੇ ਐਸ.ਆਈ ਨੂੰ ਨਿਰਮਲ ਸਿੰਘ ਸੀ.ਆਈ.ਏ ਸਟਾਫ ਜਲੰਧਰ-ਦਿਹਾੜੀ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਤਿਆਰ ਕਰਕੇ ਜਲੰਧਰ/ਕਪੂਰਥਲਾ ਰੋਡ ਏਰੀਆ ਮੰਡ ਵੱਲ ਭੇਜੀ ਗਈ। ਜਦ ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਫਿਰੋਜ ਮੋੜ ਨਜਦੀਕ ਪੁੱਜੇ ਤਾਂ ਦੋ ਮੋਨੇ ਨੌਜਵਾਨ ਵਿਅਕਤੀ ਸੜਕ ਕਿਨਾਰੇ ਫਿਰੋਜ ਮੋੜ ਪਰ ਖੜੇ ਦਿਖਾਈ ਦਿੱਤੇ ਜਿਹਨਾ ਨੇ ਆਪਣੇ ਹੱਥਾਂ ਵਿੱਚ ਇਕ ਕਾਲੇ ਰੰਗ ਦਾ ਕਿੱਟ ਬੈਗ ਫੜਿਆ ਹੋਇਆ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਨਜਦੀਕ ਹੀ ਇੱਕ ਖੋਖੇ ਵਿੱਚ ਵੜਨ ਲੱਗੇ ਤਾਂ ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਨਾ ਨੌਜਵਾਨਾ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣੇ ਨਾਮ ਕੰਵਲਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੁੱਹਲਾ ਚੌਥਾਰਾ ਸਾਹਿਬ, ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਅਤੇ ਅਕਾਸ਼ਦੀਪ ਸਿੰਘ ਉਰਫ ਬੇਗਾ ਪੁੱਤਰ ਲੇਟ ਦਿਲਬਾਗ ਸਿੰਘ ਵਾਸੀ ਮਕਾਨ ਨੰਬਰ 2366 ਮੁਹਲਾ ਬਾਗਵਾਲਾ, ਜੰਡਿਆਲਾ ਗੁਰੂ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅਮ੍ਰਿਤਸਰ ਦੱਸਿਆ। ਜਿਹਨਾ ਦੇ ਕਬਜਾ ਵਿਚਲੇ ਕਿੱਟ ਬੈਗ ਰੰਗ ਕਾਲਾ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਵਜਨ ਇਲੈਕਟ੍ਰੌਨਿਕ ਕੰਡਾ ਨਾਲ ਕਰਨ ਤੇ 200 ਗ੍ਰਾਮ ਹੈਰੋਇਨ ਹੋਈ, ਜਿਸ ਤੇ ਮੁੱਕਦਮਾ ਨੰਬਰ 62 ਮਿਤੀ 26.03.2025 ਜੁਰਮ 218-61-85 NDPS Act ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਿਹਾੜੀ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਅਤੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ।
ਪੁੱਛ ਗਿੱਛ ਦੌਰਾਨ ਦੋਸ਼ੀ ਕੰਵਲਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਉਰਫ ਬੈਂਗਾ ਨੇ ਦੱਸਿਆ ਕਿ ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਆ ਕੇ ਇਹਨਾ ਨੇ ਆਪਣੇ ਜੇਲ ਵਿੱਚ ਬੈਠੇ ਸਾਥੀ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਜੰਡਿਆਲਾ ਗੁਰੂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ੀ ਕੰਵਲਜੀਤ ਸਿੰਘ ਉਕਤ ਪਰ ਪਹਿਲਾਂ ਵੀ ਕਮਰਸ਼ੀਅਲ ਰੀਕਵਰੀ ਦਾ ਮੁਕੱਦਮਾ ਨੰਬਰ 81 ਮਿਤੀ 21.02.2023 ਜੁਰਮ 210-61-85 NDPS ACT ਥਾਣਾ ਸ੍ਰੀ ਗੋਵਿੰਦਵਾਲ ਸਾਹਿਬ ਜਿਲਾ ਤਰਨਤਾਰਨ ਦਰਜ ਹੈ , ਜਿਸ ਵਿੱਚ ਇਹ ਕਰੀਬ 19 ਮਹੀਨੇ ਗੋਇੰਦਵਾਲ ਸਾਹਿਬ ਜੇਲ ਵਿੱਚ ਰਿਹ ਕੇ 23-09-2024 ਨੂੰ ਜ਼ਮਾਨਤ ਪਰ ਬਾਹਰ ਆਇਆ ਹੈ। ਦੋਨਾ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹਨਾ ਪਾਸੋ ਬ੍ਰਾਮਦ 200 ਗ੍ਰਾਮ ਹੈਰੋਇਨ ਇਹ ਕਿਸ ਵਿਅਕਤੀ ਪਾਸੋਂ ਲੈ ਕੇ ਆਏ ਹਨ ਅਤੇ ਅੱਗੇ ਕਿਸ-ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ। ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਚੱਲ, ਅਚੱਲ ਜਾਇਦਾਦ ਅਤੇ ਬੈਂਕਾਂ ਦੀ ਸਟੇਟਮੈਂਟ ਖੰਗਾਲੀ ਜਾ ਰਹੀ ਹੈ ਜਿਸ ਦਾ ਵੇਰਵਾ ਹਾਸਲ ਕਰਕੇ ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।





























