
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅਤੇ ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਨੀਤ ਅਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ, (ਤਫਤੀਸ਼), ਜਲੰਧਰ ਦਿਹਾਤੀ ਅਤੇ ਭਰਤ ਮਸੀਹ ਲੱਧੜ, ਪੀ.ਪੀ.ਐੱਸ., ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਸਬ-ਡਵੀਜ਼ਨ ਫਿਲੌਰ ਦੇ ਖੇਤਰ ਵਿੱਚ ਵਿਸ਼ੇਸ਼ CASO ਆਪਰੇਸ਼ਨ ਚਲਾਇਆ ਗਿਆ।


ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਖ-ਵੱਖ ਸੂਚੀਬੱਧ ਅਤੇ ਗੈਰ-ਸੂਚੀਬੱਧ ਵਿਅਕਤੀਆਂ ਖ਼ਿਲਾਫ਼ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਤਹਿਤ 07 ਮੁਕੱਦਮੇ ਦਰਜ ਕਰਕੇ 09 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 275 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਹੇਠ ਲਿਖੇ ਮੁਕੱਦਮੇ ਦਰਜ ਕੀਤੇ ਗਏ ਹਨ।



ਵਿਸ਼ੇਸ਼ ਕਾਸੋ ਆਪਰੇਸ਼ਨ ਦੌਰਾਨ ਨਸ਼ਿਆਂ ਦੇ ਹੌਟਸਪੌਟਸ, ਖਾਲੀ ਮਕਾਨਾਂ, ਸੁੰਨਸਾਨ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਸ਼ੱਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਦੇ ਨਾਲ-ਨਾਲ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ, ਤਾਂ ਜੋ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਾਲ 2026 ਦੌਰਾਨ ਸਬ-ਡਵੀਜ਼ਨ ਫਿਲੌਰ ਵਿੱਚ ਕੁੱਲ 345 ਮੁਕੱਦਮੇ ਦਰਜ ਕਰਕੇ 452 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ 947 ਗ੍ਰਾਮ ਹੈਰੋਇਨ, 48 ਕਿਲੋ 600 ਗ੍ਰਾਮ ਭੁੱਕੀ ਚੂਰਾ ਪੋਸਤ, 283 ਗ੍ਰਾਮ ਅਫੀਮ, 02 ਕਿਲੋ 900 ਗ੍ਰਾਮ ਗਾਂਜਾ, 317 ਗ੍ਰਾਮ ਚਰਸ ਅਤੇ 10,652 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।


*19.09.2026 ਨੂੰ ਦਰਜ ਕੀਤੇ ਗਏ ਮੁਕੱਦਮਿਆਂ ਦਾ ਵੇਰਵਾ:*
1. ਐੱਫ.ਆਈ.ਆਰ. ਨੰਬਰ 296 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਫਿਲੌਰਮੁਲਜ਼ਮ: ਬਲਕਾਰ ਰਾਮ ਪੁੱਤਰ ਲਖਵੀਰ ਰਾਮ, ਵਾਸੀ ਸੇਲਕਿਆਣਾ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ।ਬਰਾਮਦਗੀ: 30 ਨਸ਼ੀਲੀਆਂ ਗੋਲੀਆਂ।
2. ਐੱਫ.ਆਈ.ਆਰ. ਨੰਬਰ 297 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਫਿਲੌਰਮੁਲਜ਼ਮ: ਬਬੀਤਾ ਕੁਮਾਰੀ ਉਰਫ਼ ਬੱਬੀ ਪਤਨੀ ਜਸਵਿੰਦਰ, ਵਾਸੀ ਦਸ਼ਮੇਸ਼ ਨਗਰ, ਗੰਨਾ ਪਿੰਡ, ਥਾਣਾ ਫਿਲੌਰ। ਬਰਾਮਦਗੀ: 20 ਨਸ਼ੀਲੀਆਂ ਗੋਲੀਆਂ।
3. ਐੱਫ.ਆਈ.ਆਰ. ਨੰਬਰ 298 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਫਿਲੌਰ ਮੁਲਜ਼ਮ:1. ਬਲਵਿੰਦਰ ਰਾਮ ਉਰਫ਼ ਵਿੰਨੀ ਪੁੱਤਰ ਹਰਬੰਸ, ਵਾਸੀ ਪਿੰਡ ਸਮਰਾਏ, ਥਾਣਾ ਫਿਲੌਰ।2. ਦਲਜੀਤ ਹੰਸ ਉਰਫ਼ ਦੀਪੂ ਪੁੱਤਰ ਸਤਪਾਲ ਹੰਸ, ਵਾਸੀ ਅੱਪਰਾ। ਬਰਾਮਦਗੀ: 50 ਨਸ਼ੀਲੀਆਂ ਗੋਲੀਆਂ।
4. ਐੱਫ.ਆਈ.ਆਰ. ਨੰਬਰ 211 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਗੁਰਾਇਆ ਮੁਲਜ਼ਮ:1. ਅਮਨਦੀਪ ਕੁਮਾਰ ਉਰਫ਼ ਬਿੱਟੂ ਪੁੱਤਰ ਰਾਣਾ, ਵਾਸੀ ਲੰਗੜੀਆਂ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ।2. ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ਼ ਬਿੱਟੂ, ਵਾਸੀ ਲਾਂਗੜੀਆਂ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ। ਬਰਾਮਦਗੀ: 85 ਨਸ਼ੀਲੀਆਂ ਗੋਲੀਆਂ।
5. ਐੱਫ.ਆਈ.ਆਰ. ਨੰਬਰ 212 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਗੁਰਾਇਆਮੁਲਜ਼ਮ: ਗੁਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਮਨਸੂਰਪੁਰ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ।ਬਰਾਮਦਗੀ: 25 ਨਸ਼ੀਲੀਆਂ ਗੋਲੀਆਂ।
6. ਐੱਫ.ਆਈ.ਆਰ. ਨੰਬਰ 146 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਬਿਲਗਾਮੁਲਜ਼ਮ: ਬਲਜੀਤ ਸਿੰਘ ਉਰਫ਼ ਰਾਣੂ ਪੁੱਤਰ ਸਵਰਗੀ ਗੁਰਦਿਆਲ ਸਿੰਘ, ਵਾਸੀ ਪਿੰਡ ਮਹਿਸਮਪੁਰ, ਥਾਣਾ ਬਿਲਗਾ।ਬਰਾਮਦਗੀ: 48 ਨਸ਼ੀਲੀਆਂ ਗੋਲੀਆਂ।
7. ਐੱਫ.ਆਈ.ਆਰ. ਨੰਬਰ 147 ਮਿਤੀ 19.09.2026, ਧਾਰਾ 22-61-85 ਐੱਨ.ਡੀ.ਪੀ.ਐੱਸ. ਐਕਟ, ਥਾਣਾ ਬਿਲਗਾਮੁਲਜ਼ਮ: ਜਸਵਿੰਦਰ ਸਿੰਘ ਉਰਫ਼ ਸਨੀ ਪੁੱਤਰ ਹਰਕੇਕ ਸਿੰਘ, ਵਾਸੀ ਦਾਰਾਪੁਰ, ਥਾਣਾ ਬਿਲਗਾ।ਬਰਾਮਦਗੀ: 17 ਨਸ਼ੀਲੀਆਂ ਗੋਲੀਆਂ।
ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਦੀ ਵਿਕਰੀ, ਸਪਲਾਈ ਅਤੇ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਸ਼ਿਆਂ ਦੀ ਵਰਤੋਂ ਕਰਦੇ ਪਾਏ ਜਾਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਐੱਸ.ਐੱਸ.ਪੀ. ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਿਸ਼ੇਸ਼ ਅਤੇ ਅਚਨਚੇਤ ਚੈਕਿੰਗ ਆਪਰੇਸ਼ਨ ਕਰਕੇ ਨਸ਼ਿਆਂ ਦੀ ਤਸਕਰੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ’ਤੇ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਚੈਕਿੰਗ ਆਪਰੇਸ਼ਨ ਜਾਰੀ ਰਹਿਣਗੇ ਅਤੇ ਨਸ਼ਿਆਂ ਦੀ ਵਿਕਰੀ ਜਾਂ ਸਪਲਾਈ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
















