ਦੇਸ਼ਦੁਨੀਆਂਪੰਜਾਬ

ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਸੰਬਧ ‘ਚ ਕੱਢੀ ਗਈ ਸੰਧਿਆ ਫੇਰੀ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰਕੇ ਦਸਮੇਸ਼ ਪਿਤਾ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਪ੍ਰਣਾਮ

ਜਲੰਧਰ ਛਾਉਣੀ, (PRIME INDIAN NEWS) :- ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਸੰਬਧ ਵਿੱਚ ਗੁਰੁਦਵਾਰਾ ਸ੍ਰੀ ਗੁਰੁ ਸਿੰਘ ਸਭਾ ਜਲੰਧਰ ਛੁਓਣੀ ਵਿਖੇ 23 ਦਸੰਬਰ ਤੋਂ 28 ਦਸੰਬਰ ਤੱਕ ਵਿਸੇਸ਼ ਸਮਾਗਮ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ 23 ਦਸੰਬਰ ਤੋਂ 27 ਦਸੰਬਰ ਤੱਕ ਲਗਾਤਾਰ 5 ਦਿਨ ਗੁਰਦਵਾਰਾ ਸਹਿਬ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਰਾਤਰੀ ਦੇ ਵਿਸ਼ੇਸ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਹਰਵਿੰਦਰ ਸਿੰਘ ਜੀ ਲਿਟਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਪਰਮਜੀਤ ਸਿੰਘ ਜੀ ਸ਼ਬਦ ਗੁਰ ਪ੍ਰਚਾਰ ਸੇਵਾ ਸੁਸਾਇਟੀ ਖੰਨੇਵਾਲੇ, ਭਾਈ ਜਸਕਬੀਰ ਸਿੰਘ ਜਲੰਧਰ ਵਾਲੇ, ਭਾਈ ਛਨਵੀਰ ਸਿੰਘ ਜੀ ਜਲੰਧਰ ਵਾਲੇ, ਭਾਈ ਅਕਾਸ਼ਦੀਪ ਸਿੰਘ ਜੀ, ਭਾਈ ਕੁਲਦੀਪ ਸਿੰਘ ਅਤੇ ਇਸਤਰੀ ਸਤਸੰਗਤਿ ਸਭਾ ਆਦਿ ਰਾਗੀ ਜੱਥਿਆਂ ਨੇ ਸਮੂਹ ਸੰਗਤਾਂ ਨਾਲ ਗੁਰ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਗੁਰ ਚਰਨਾਂ ਨਾਲ਼ ਜੋੜਿਆ। ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

28 ਦਸੰਬਰ ਸ਼ਾਮ 5 ਵਜੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਗੁਰੁਦਵਾਰਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੰਧਿਆ ਫੇਰੀ ਕੱਢੀ ਗਈ ਜੋਕਿ ਸਾਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ। ਇਸ ਸੰਧਿਆ ਫੇਰੀ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜਰੀਆਂ ਭਰਦੇ ਹੋਏ ਗੁਰਬਾਣੀ ਕੀਰਤਨ ਅਤੇ ਵੀਰ ਰੱਸ ਦੇ ਸ਼ਬਦ ਗਾਇਨ ਕਰਕੇ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ।

ਸੰਧਿਆ ਫੇਰੀ ਦੇ ਰੂਟ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਚਾਹ, ਦੁੱਧ, ਕੋਫ਼ੀ, ਬਿਸਕੁਟ ਅਤੇ ਹੋਰ ਕਈ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ ਗਏ। ਸਮਾਪਤੀ ਉਪਰੰਤ ਕਨੇਡਾ ਵਾਸੀ ਭਾਈ ਸੂਬਾ ਸਿੰਘ ਜੀ ਮੁੱਖੀ ਭਾਈ ਘਨੱਈਆ ਜੀ ਸੇਵਕ ਦਲ, ਜਲੰਧਰ ਛਾਉਣੀ ਵਲੋਂ ਸੰਗਤਾਂ ਲਈ ਗੁਰੁਦਵਾਰਾ ਸਾਹਿਬ ਵਿਖੇ ਗੁਰ ਕੇ ਲੰਗਰ ਅਤੁੱਟ ਵਰਤਾਏ ਗਏ। ਇਹਨਾਂ ਸਮਾਗਮਾਂ ਵਿੱਚ ਚੜ੍ਹਦੀ ਕਲਾ ਨੌਜਵਾਨ ਸਭਾ, ਇਸਤਰੀ ਸਤਿਸੰਗ ਸਭਾ, ਏਕ ਨੂਰ ਨੌਜਵਾਨ ਸਭਾ, ਭਾਈ ਘਨੱਈਆ ਜੀ ਸੇਵਕ ਦਲ ਵਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੀਟੂ ਵਲੋਂ ਸਮੂਹ ਸੰਗਤਾਂ ਅਤੇ ਸਭਾਵਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਭਸੀਨ, ਅੰਮ੍ਰਿਤਪਾਲ ਸਿੰਘ ਲਵਲੀ, ਹਰਸ਼ਰਨ ਸਿੰਘ ਚਾਵਲਾ, ਗੁਰਵਿੰਦਰ ਸਿੰਘ ਲਾਂਬਾ, ਹਰਵਿੰਦਰ ਸਿੰਘ ਸੋਢੀ, ਜਗਮੋਹਨ ਸਿੰਘ ਜੋਗਾ, ਹਰਿੰਦਰਪਾਲ ਸਿੰਘ ਸੂਰੀ, ਜਸਵਿੰਦਰ ਪਾਲ ਸਿੰਘ ਕਿੱਟਾ, ਪ੍ਰਭਜੋਤ ਸਿੰਘ ਬਾਵਾ, ਸਵਿੰਦਰ ਸਿੰਘ ਵੀਰੂ, ਚਰਨਜੀਤ ਸਿੰਘ ਚੱਡਾ, ਹਰਜੀਤ ਸਿੰਘ ਪੱਪੂ, ਅਵਤਾਰ ਸਿੰਘ ਫੋਜੀ, ਸਤਪਾਲ ਸਿੰਘ ਚੀਮਾ, ਜਸਵਿੰਦਰ ਸਿੰਘ ਸੰਤੂ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਸੋਨੂੰ, ਬਾਵਾ ਮਹਿੰਦਰ ਸਿੰਘ, ਡਾ ਨਵਨੀਤ ਸਿੰਘ ਅਨੰਦ, ਬਲਜੀਤ ਸਿੰਘ ਟਿੰਕਾ, ਗੁਰਪ੍ਰੀਤ ਸਿੰਘ ਮਨੀ ਟਿਕੀ ਵਾਲੇ, ਪ੍ਰਭਜੋਤ ਸਿੰਘ ਨਿਊ ਏਜ ਟਰੇਂਡਜ਼, ਪ੍ਰਿਤਪਾਲ ਸਿੰਘ ਪਾਲਾ, ਵਿਕਰਮਜੀਤ ਸਿੰਘ, ਹਰਵਿੰਦਰ ਸਿੰਘ ਮੰਗੀ, ਜਸਪ੍ਰੀਤ ਸਿੰਘ ਬੰਕੀ, ਜਤਿੰਦਰ ਸਿੰਘ ਰਾਜੂ, ਸਤਪਾਲ ਸਿੰਘ ਬੇਦੀ, ਕਮਲਜੀਤ ਸਿੰਘ ਹਿਟਮੈਨ, ਸੁਰਿੰਦਰ ਸਿੰਘ ਸੂਰੀ, ਕੁਲਵਿੰਦਰ ਸਿੰਘ ਰਾਜਾ, ਬੀਬੀ ਇੰਦਰਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਦੀਪ, ਇੰਦਰਪਾਲ ਸਿੰਘ, ਮਹਿੰਦਰ ਸਿੰਘ ਟੋਨੀ, ਪਰਮਜੀਤ ਸਿੰਘ ਰੋਜੀ, ਨਰੋਤਮ ਸਿੰਘ, ਸਤਵਿੰਦਰ ਸਿੰਘ ਸਾਜਨ, ਦਵਿੰਦਰ ਸਿੰਘ ਲਾਂਬਾ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button