
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਵਪਨ ਸ਼ਰਮਾ ਨੇ ਵੀਰਵਾਰ ਨੂੰ 42 ਅਧਿਕਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਸਮਰਪਣ ਲਈ ਪ੍ਰਸ਼ੰਸਾ ਪੱਤਰ ਸ਼੍ਰੇਣੀ-1 ਦੇ ਕੇ ਸਨਮਾਨਿਤ ਕੀਤਾ।


ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਜਲੰਧਰ ਨੇ ਇਨ੍ਹਾਂ ਮਿਹਨਤੀ ਅਧਿਕਾਰੀਆਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੁੱਲ 42 ਪੁਲਿਸ ਅਧਿਕਾਰੀਆਂ ਨੂੰ 7.5 ਲੱਖ ਰੁਪਏ ਤੋਂ ਵੱਧ ਦੇ ਨਕਦ ਇਨਾਮਾਂ ਦੇ ਨਾਲ-ਨਾਲ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਵਿੱਚ ਸੱਤ ਇੰਸਪੈਕਟਰ, ਚਾਰ ਸਬ-ਇੰਸਪੈਕਟਰ, 11 ਸਹਾਇਕ ਸਬ-ਇੰਸਪੈਕਟਰ, ਪੰਜ ਹੈੱਡ ਕਾਂਸਟੇਬਲ ਅਤੇ 15 ਕਾਂਸਟੇਬਲ ਸ਼ਾਮਲ ਹਨ। ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਅਣਥੱਕ ਯਤਨਾਂ ਅਤੇ ਅਡੋਲ ਵਚਨਬੱਧਤਾ ਲਈ ਇਨ੍ਹਾਂ ਅਧਿਕਾਰੀਆਂ ਦੀ ਸ਼ਲਾਘਾ ਕੀਤੀ।





























