
ਵਾਰਡ ਵਾਸੀਆਂ ਨੇ ਕੀਤੀਆਂ ਹੰਗਾਮੀ ਮੀਟਿੰਗਾਂ, ਦਿੱਤਾ ਭਰਪੂਰ ਸਮਰਥਨ, ਸਹਿਯੋਗ ਅਤੇ ਜਿੱਤ ਦਾ ਅਸ਼ੀਰਵਾਦ
ਜਲੰਧਰ, ਐਚ ਐਸ ਚਾਵਲਾ। ਜਲੰਧਰ ਨਗਰ ਨਿਗਮ ਦੇ ਅਧੀਨ ਆਉਂਦੇ ਵਾਰਡ ਨੰਬਰ 14 ਤੋਂ ਚੋਣ ਲੜ ਰਹੇ “ਆਪ” ਉ,ਮੀਦਵਾਰ ਮੋੰਟੂ ਸੱਭਰਵਾਲ ਦੀ ਸਥਿਤੀ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ, ਜਿਸਦੇ ਚਲਦਿਆਂ ਵਾਰਡ ‘ਚ ਉਨ੍ਹਾਂ ਦੇ ਹੱਕ ਵਿੱਚ ਹੰਗਾਮੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੋਂਟੂ ਸੱਭਰਵਾਲ ਦੇ ਸਮਰਥਕਾਂ ਵੱਲੋਂ ਲੰਬੜ ਕਲੌਨੀ, ਸ਼ਿਵ ਇਨਕਲੇਵ ਅਤੇ ਸੂਫ਼ੀ ਪਿੰਡ ਹੰਗਾਮੀ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਵਾਰਡ ਵਾਸੀਆਂ ਵਲੋਂ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਗਈ।

ਵਾਰਡ ਵਾਸੀਆਂ ਵਲੋਂ ਆਪਣੇ ਹਰਮਨ ਪਿਆਰੇ ਨੇਤਾ ਮੋੰਟੂ ਸੱਭਰਵਾਲ ਦਾ ਫੁੱਲ ਮਾਲਾਵਾਂ ਪਾ ਕੇ ਜ਼ਬਰਦਸਤ ਸਵਾਗਤ ਕੀਤਾ ਗਿਆ। ਵਾਰਡ ਵਾਸੀਆਂ ਨੇ ਮੋੰਟੂ ਸੱਭਰਵਾਲ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਸ਼ਲਾਘਾ ਕਰਦਿਆਂ ਕਿਹਾ ਕਿ ਮੋੰਟੂ ਸੱਭਰਵਾਲ ਹੀ ਉਨ੍ਹਾਂ ਦੀ ਪਹਿਲੀ ਪਸੰਦ ਹਨ ਅਤੇ ਸਾਡਾ ਭਰਪੂਰ ਸਮਰਥਨ, ਸਹਿਯੋਗ ਅਤੇ ਅਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਵਾਰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ 21 ਦਸੰਬਰ ਨੂੰ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ‘ਤੇ ਪਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਸਫ਼ਲ ਬਣਾਉਣਗੇ।
ਇਸ ਮੌਕੇ ਮੋੰਟੂ ਸੱਭਰਵਾਲ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਹਨ ਅਤੇ ਆਪਣੇ ਵਾਰਡ ਦੇ ਚਹੁਮੁਖੀ ਵਿਕਾਸ ਕਰਵਾਉਣ ਅਤੇ ਵਾਰਡ ਵਾਸੀਆਂ ਨੂੰ ਹਰ ਸੰਭਵ ਸਹੂਲਤਾਂ ਦਿਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਣ ਵਿਸ਼ਵਾਸ ਹੈ ਕਿ ਵਾਰਡ ਵਾਸੀ ਮੈਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਆਪਣੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨਗੇ।





























