
ਮੀਟਿੰਗ ਵਿੱਚ CP ਜਲੰਧਰ, DIG ਜਲੰਧਰ ਰੇਂਜ, ਜੁਆਇੰਟ CP ਅਤੇ 3 SSP ਵੀ ਸਨ ਸ਼ਾਮਲ
ਪੁਲਿਸ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਤੇ ਸਮਝਣ ਲਈ ਕੀਤਾ ਗਿਆ ਵਿਚਾਰ ਵਟਾਂਦਰਾ
ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 22-08-2024 ਨੂੰ ਜਲੰਧਰ ਵਿਖੇ ਸ਼੍ਰੀ ਮੋਹਨੀਸ਼ ਚਾਵਲਾ ADGP PBI ਪੰਜਾਬ, ਜੀ ਦੀ ਪ੍ਰਧਾਨਗੀ ਹੇਠ ਜਾਂਚ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਅਧਿਕਾਰੀਆਂ ਦੀ ਮਾਨਯੋਗ ਅਦਾਲਤ ਵਿੱਚ ਗਵਾਹੀ ਲਈ ਹਾਜ਼ਰ ਹੋਣ ਨੁੰ ਯਕੀਨੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਹੋਈ।
ਮੀਟਿੰਗ ਵਿੱਚ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀ ਨਵੀਨ ਸਿੰਗਲਾ ਆਈ.ਪੀ.ਐਸ. ਡੀ.ਆਈ.ਜੀ ਜਲੰਧਰ ਰੇਂਜ, ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐੱਸ. ਐੱਸ.ਐੱਸ.ਪੀ ਹੁਸ਼ਿਆਰਪੁਰ, ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ. ਐੱਸ.ਐਸ.ਪੀ. ਕਪੂਰਥਲਾ, ਸ. ਹਰਕਮਲਪ੍ਰੀਤ ਸਿੰਘ ਪੀ.ਪੀ.ਐਸ., ਐਸ.ਐਸ.ਪੀ ਜਲੰਧਰ ਦਿਹਾਤੀ, ਸ਼੍ਰੀ ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ., ਜੁਆਇੰਟ ਸੀ.ਪੀ.ਜਲੰਧਰ ਸ਼ਾਮਲ ਸਨ।
ਮੀਟਿੰਗ ਵਿੱਚ ਨੋਡਲ ਅਫਸਰਾਂ, ਸਹਾਇਕ ਨੋਡਲ ਅਫਸਰਾਂ, ਡੀ.ਏ. ਲੀਗਲ, ਡੀ.ਏ. ਪ੍ਰੋਸੀਕਿਊਸ਼ਨ, ਅਦਾਲਤ ਦੇ ਨਾਇਬ ਕੋਰਟਾਂ, ਸੰਮਨ, ਪੈਰਵਾਈ ਅਤੇ ਤਾਮੀਲੀ ਸਟਾਫ ਨੇ ਵੀ ਭਾਗ ਲਿਆ।

ਮੀਟਿੰਗ ਮੁਕੱਦਮੇ ਦੀ ਜਾਂਚ, ਸੰਪੂਰਨਤਾ ਅਤੇ ਅਧਿਕਾਰੀਆਂ ਦੇ ਸਮੇਂ ਦੀ ਪਾਬੰਦਤਾ ਬਾਰੇ ਸਥਾਈ ਆਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਲੇ-ਦੁਆਲੇ ਕੇਂਦਰਿਤ ਰਹੀ, ਮੁੱਖ ਤੌਰ ਤੇ ਐਨ.ਡੀ.ਪੀ.ਐਸ. ਐਕਟ ਨਾਲ ਸਬੰਧਤ ਕੇਸਾਂ ‘ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਇੱਕ ਸਕਾਰਾਤਮਕ ਨੋਟ ‘ਤੇ ਸਮਾਪਤ ਹੋਈ, ADGP PBI ਪੰਜਾਬ ਨੇ ਪੁਲਿਸ ਦੀਆਂ ਦਰਪੇਸ਼ ਚੁਣੌਤੀਆਂ ਨੂੰ ਸਰਗਰਮੀ ਨਾਲ ਸੁਣਿਆ ਅਤੇ ਸਮੇਂ ਸਿਰ ਹੱਲ ਕਰਨ ਦਾ ਭਰੋਸਾ ਦਿੱਤਾ।





























