ਦੁਨੀਆਂ
-
ਭਾਜਪਾ ਆਗੂ ਦੇ ਬਿਆਨ ਚੋਂ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਬੋਅ ਆਉਂਦੀ ਹੈ- ਕਾਮਰੇਡ ਸੇਖੋਂ
ਭਾਜਪਾ ਆਗੂ ਦੇ ਬਿਆਨ ਚੋਂ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਬੋਅ ਆਉਂਦੀ ਹੈ- ਕਾਮਰੇਡ ਸੇਖੋਂ ਜਲੰਧਰ 22 ਅਕਤੂਬਰ : ਸੱਤ੍ਹਧਾਰੀ ਭਾਜਪਾ ਆਗੂ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਦੀ ਨਮਕ ਹਰਾਮੀ ਵਰਗੇ ਸ਼ਬਦਾਂ ਨਾਲ ਤੁਲਨਾ ਕਰਨਾ ਕੇਂਦਰੀ ਸੱਤ੍ਹਾ ਤੇ ਕਾਬਜ਼ ਭਾਜਪਾ ਦੀ ਸੌੜੀ ਸੋਚ ਦਾ ਪਰਤੱਖ ਸਬੂਤ ਹੈ। ਪਾਰਟੀ ਦੇ ਵੱਡੇ ਆਗੂ ਤੇ ਮੈਂਬਰ ਪਾਰਲੀਮੈਂਟ ਵੱਲੋਂ ਵਰਤੇ ਗਏ ਇਹਨਾਂ ਸ਼ਬਦਾਂ ਨੂੰ ਕਿਸੇ ਵਿਅਕਤੀ ਦੇ ਨਿੱਜੀ ਸ਼ਬਦ ਨਹੀਂ ਮੰਨਿਆਂ ਜਾ ਸਕਦਾ, ਇਸ ਵਿੱਚੋਂ ਪਾਰਟੀ ਦੀ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਬੋਅ ਆਉਂਦੀ ਹੈ। ਇਹ ਵਿਚਾਰ ਸੀ.ਪੀ.ਆਈ. (ਐੱਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਹੇ। ਉਹਨਾਂ ਕਿਹਾ ਕਿ ਵਰਨਣਯੋਗ ਹੈ ਕਿ ਬੀਤੇ ਦਿਨੀਂ ਬਿਹਾਰ ਦੇ ਬੇਗੂਸਰਾਏ ਹਲਕੇ ਤੋਂ ਮੈਂਬਰ ਪਾਰਲੀਮੈਂਟ ਗਿਰੀਰਾਜ ਸਿੰਘ ਜੋ ਭਾਜਪਾ ਦਾ ਵਿਵਾਦਾਂ ਵਿੱਚ ਰਹਿਣ ਵਾਲਾ ਉੱਚ ਆਗੂ ਹੈ, ਨੇ ਇੱਕ ਮੌਲਵੀ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਘੱਟ ਗਿਣਤੀਆਂ ਦੇ ਲੋਕ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਤਾਂ ਹਾਸਲ ਕਰਦੇ ਹਨ, ਪਰ ਭਾਜਪਾ ਨੂੰ ਵੋਟ ਨਹੀਂ ਪਾਉਂਦੇ। ਉਸਨੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਨਮਕ ਹਰਾਮੀ ਤੱਕ ਕਹਿ ਦਿੱਤਾ ਸੀ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ, ਇਸ ਵਿੱਚ ਸਭ ਨੂੰ ਬਰਾਬਰ ਦਾ ਸਤਿਕਾਰ ਦੇਣ ਦੀ ਵਿਵਸਥਾ ਹੈ। ਭਾਜਪਾ ਆਗੂ ਵੱਲੋਂ ਕਿਸੇ ਵੀ ਧਰਮ, ਜਾਤ, ਗੋਤ ਆਦਿ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ। ਭਾਜਪਾ ਆਗੂ ਨੇ ਤਾਂ ਸਮੁੱਚੀਆਂ ਘੱਟ ਗਿਣਤੀਆਂ ਲਈ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਇਸਾਈ, ਸਿੱਖ, ਬੋਧੀ, ਜੈਨੀ, ਮੁਸਲਮਾਨ ਆਦਿ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਮੈਂਬਰ ਪਾਰਲੀਮੈਂਟ ਵੱਲੋਂ ਵਰਤੇ ਇਹਨਾਂ ਸ਼ਬਦਾਂ ਵਿੱਚੋਂ ਨਫ਼ਰਤੀ ਬੋਅ ਆਉਂਦੀ ਹੈ। ਸੂਬਾ ਸਕੱਤਰ ਨੇ ਕਿਹਾ ਕਿ ਜੇਕਰ ਭਾਜਪਾ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਪ੍ਰਤੀ ਵਿਸ਼ਵਾਸ਼ ਰੱਖਦੀ ਹੈ ਤਾਂ ਗਿਰੀਰਾਜ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਉਸਦੀ ਲੋਕ ਸਭਾ ਮੈਂਬਰੀ ਖਾਰਜ ਕਰ ਦੇਣੀ ਚਾਹੀਦੀ ਹੈ। ਕਾਮਰੇਡ ਸੇਖੋਂ ਨੇ ਘੱਟ ਗਿਣਤੀਆਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਸੋਚ ਅਤੇ ਨੀਤੀਆਂ ਪ੍ਰਤੀ ਚਰਚਾ ਕਰਕੇ ਕੋਈ ਠੋਸ ਪ੍ਰੋਗਰਾਮ ਉਲੀਕਣ ਅਤੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਦੀ ਰਾਖੀ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ।
Read More » -
ਮੋਹਿੰਦਰ ਭਗਤ ਨੇ 48 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥ
ਮੋਹਿੰਦਰ ਭਗਤ ਨੇ 48 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥ ਸਤਿਗੁਰੂ ਰਵਿਦਾਸ ਹਾਲ ਵਿਖੇ ਅਪਗ੍ਰੇਡ ਪਾਰਕਿੰਗ, ਨਵੀਆਂ…
Read More » -
66ਵਾਂ ਪੁਲਿਸ ਯਾਦਗਾਰੀ ਦਿਵਸ : DGP ਗੌਰਵ ਯਾਦਵ ਵੱਲੋਂ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ
‘ਯੁੱਧ ਨਸ਼ਿਆਂ ਵਿਰੁੱਧ’ ਦੇ ਸਾਰਥਕ ਨਤੀਜੇ ਆਏ ਸਾਹਮਣੇ, ਸੇਫ਼ ਪੰਜਾਬ ਹੈਲਪਲਾਈਨ ਰਾਹੀਂ ਜਨਤਾ ਤੋਂ 16,000 ਤੋਂ ਵੱਧ ਸੂਚਨਾਵਾਂ ਪ੍ਰਾਪਤ ਹੋਈਆਂ…
Read More » -
बाढ़ पीड़ितों की मदद के लिए सुरजीत हॉकी सोसाइटी द्वारा 5 लाख रुपये का योगदान
जालंधर, एच एस चावला। देश की प्रतिष्ठित सुरजीत हॉकी सोसाइटी ने बाढ़ पीड़ितों की मदद के लिए आगे आते हुए…
Read More » -
ਕਰਨਲ ਵਿਨੋਦ ਜੋਸ਼ੀ ਨੇ ਹਥਿਆਰਬੰਦ ਸੈਨਾਵਾਂ ਵਿੱਚ ਕੈਰੀਅਰ ਬਾਰੇ ਪ੍ਰੇਰਣਾਦਾਇਕ ਭਾਸ਼ਣ ਦੇ ਕੇ ਕੈਡਿਟਾਂ ਨੂੰ ਕੀਤਾ ਪ੍ਰੇਰਿਤ
ਵਰਦੀ ਵਿੱਚ ਕੈਰੀਅਰ ਦੇ ਮਾਣ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨੂੰ ਕੀਤਾ ਉਜਾਗਰ ਕੈਡਿਟਾਂ ਨੂੰ ਦ੍ਰਿੜਤਾ ਅਤੇ ਸਮਰਪਣ ਨਾਲ ਇਸ…
Read More » -
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 40 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧੰਨਪ੍ਰੀਤ…
Read More » -
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਮੁਕੱਦਮਾ ਨੰਬਰ 113 ਥਾਣਾ ਡਵੀਜ਼ਨ ਨੰਬਰ 7 ਜਲੰਧਰ ਵਿੱਚ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ
ਵਾਰਦਾਤ ਵਿੱਚ ਵਰਤਿਆ ਪਿਸਤੌਲ (.32 ਬੋਰ) ਅਤੇ ਮੋਟਰਸਾਈਕਲ ਬਰਾਮਦ ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼…
Read More » -
ਜਲੰਧਰ ਕਮਿਸ਼ਨਰੇਟ ਪੁਲਿਸ ਨੇ 30 ਗੁੰਮ ਅਤੇ ਖੋਹੇ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਅਸਲ ਮਾਲਕਾਂ ਨੂੰ ਵਾਪਸ ਸੌਂਪਿਆ
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ CEIR ਪੋਰਟਲ ਦੀ ਸਹਾਇਤਾ ਨਾਲ 30 ਗੁੰਮ ਅਤੇ ਖੋਏ ਹੋਏ ਮੋਬਾਈਲ ਫੋਨਾਂ…
Read More » -
ਜਲੰਧਰ ਕਮਿਸ਼ਨਰੇਟ ਪੁਲਿਸ ਨੇ 16.8 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ, ਐਚ ਐਸ ਚਾਵਲਾ। ਨਸ਼ਿਆਂ ’ਤੇ ਨਕੇਲ ਪਾਉਣ ਲਈ ਚੱਲ ਰਹੀਆਂ ਲਗਾਤਾਰ ਕਾਰਵਾਈਆਂ ਦੌਰਾਨ, ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਭਾਰਗੋ…
Read More » -
ਵਿਕਰਮਜੀਤ ਸਿੰਘ ਉਰਫ ਵਿੱਕੀ ਦੀ ਅੰਤਿਮ ਅਰਦਾਸ 12 ਅਕਤੂਬਰ 2025 ਨੂੰ ਫਰਾਂਸ ਵਿਖੇ ਹੋਵੇਗੀ
ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਪਾਸੋਂ ਮਿਲੀ ਜਾਣਕਾਰੀ ਅਨੁਸਾਰ…
Read More »