
PRIME INDIAN NEWS ✍️H S CHAWLA
ਇਸ ਸਮੇਂ ਦੀ ਵੱਡੀ ਖ਼ਬਰ ਗੁਜਰਾਤ ਦੇ ਅਹਿਮਦਾਬਾਦ ਤੋਂ ਆ ਰਹੀ ਹੈ। ਅਹਿਮਦਾਬਾਦ ਦੇ ਮੇਘਾਨੀ ਨਗਰ ਇਲਾਕੇ ਵਿੱਚ ਏਅਰ ਇੰਡੀਆ ਦਾ ਜਹਾਜ਼ ਡ੍ਰੀਮ ਲਾਈਨਰ-787 ਜੋ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਡਿੱਗਦੇ ਹੀ ਇਸ ਵਿੱਚ ਅੱਗ ਲੱਗ ਗਈ ਅਤੇ ਦੂਰੋਂ ਧੂੰਆਂ ਦਿਖਾਈ ਦੇ ਰਿਹਾ ਸੀ। ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਟੁਕੜਿਆਂ ਵਿੱਚ ਬਦਲ ਗਿਆ।


ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟੇਕਆਫ ਦੌਰਾਨ ਹੋਇਆ ਅਤੇ ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਸਿਵਲ ਹਸਪਤਾਲ ਦੇ ਹੋਸਟਲ ਤੇ ਡਿੱਗਿਆ। ਫਾਇਰ ਬ੍ਰਿਗੇਡ ਅਤੇ ਹੋਰ ਸਰਕਾਰੀ ਅਦਾਰਿਆਂ ਵਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾਇਆ ਜਾ ਰਿਹਾ ਹੈ। ਇਸ ਜਹਾਜ਼ ਵਿੱਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਬ੍ਰਿਟੇਨ ਦੇ 52, ਪੁਰਤਗਾਲ ਦੇ 6, ਕਨੇਡਾ ਦਾ 1 ਅਤੇ ਭਾਰਤ ਦੇ 183 ਲੋਕ ਸਨ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਸਾਰੇ ਹੀ 242 ਯਾਤਰੀਆਂ ਦੀ ਮੌਤ ਹੋ ਗਈ ਹੈ। ਜਿਸ ਹਸਪਤਾਲ ਤੇ ਜਹਾਜ਼ ਡਿਗਿਆ ਸੀ, ਉਥੇ ਵੀ 15 ਡਾਕਟਰ ਜਖਮੀ ਹੋਏ ਹਨ।





























