ਦੇਸ਼ਦੁਨੀਆਂਪੰਜਾਬ

ਰੋਟਰੀ ਕਲੱਬ ਜਲੰਧਰ ਵਲੋਂ ਸ਼ਲਾਘਾਯੋਗ ਉਪਰਾਲਾ, 250 ਦੇ ਕਰੀਬ ਸਕੂਲੀ ਬੱਚੀਆਂ ਨੂੰ ਦਿੱਤੇ ਸਵੈਟਰ

ਰੋਟਰੀ ਕਲੱਬ ਜਲੰਧਰ ਵਲੋਂ ਹਰ ਸਾਲ ਕੀਤੇ ਜਾਂਦੇ ਹਨ ਅਜਿਹੇ ਕਾਰਜ , ਲਗਾਤਾਰ ਰਹਿਣਗੇ ਜਾਰੀ – ਮਹੇਸ਼ ਗੁਪਤਾ

ਜਲੰਧਰ ਕੈਂਟ, (ਐਚ ਐਸ ਚਾਵਲਾ-ਸੈਵੀ ਚਾਵਲਾ) :- ਰੋਟਰੀ ਕਲੱਬ ਜਲੰਧਰ ਵਲੋਂ ਇੱਕ ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਕੈਂਟ ਬੋਰਡ ਸੀਨੀਅਰ ਸਕੈਂਡਰੀ ਸਕੂਲ (ਗਰਲਜ਼) ਜਲੰਧਰ ਛਾਉਣੀ ਵਿੱਚ ਬੱਚੀਆਂ ਨੂੰ ਸਰਦੀ ਤੋਂ ਰਾਹਤ ਦਿੰਦਿਆਂ 250 ਦੇ ਕਰੀਬ ਸਵੈਟਰ ਦਿੱਤੇ ਗਏ। ਇਸ ਮੌਕੇ Past Distt. Governor ਐਸ ਵੀ ਹੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ Project Director Rtn. ਮਹੇਸ਼ ਗੁਪਤਾ, President ਜਤਿੰਦਰ ਜੈਸਵਾਲ, Assist. Governor ਨੂਪੁਰ ਸੰਧੂ, Col. ਰਵੀ ਸੰਧੂ, Cashier ਕਮਲ ਅਗਰਵਾਲ, ਐਸ ਕੇ ਬਾਂਸਲ, ਰਮਨ ਜਿੰਦਲ, ਸੁਮੀਤ ਗੋਇਲ, ਆਰਿਆ ਮਿੱਤਲ, ਇਕਬਾਲ ਅਰੋੜਾ, ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਸਕੂਲ ਦੀ ਪ੍ਰਿੰਸੀਪਲ ਮੈਡਮ ਪੂਨਮ ਪਾਠਕ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ Project Director Rtn. ਮਹੇਸ਼ ਗੁਪਤਾ ਨੇ ਦੱਸਿਆ ਕਿ ਰੋਟਰੀ ਕਲੱਬ ਜਲੰਧਰ, ਸਮਾਜਿਕ ਅਤੇ ਧਰਮਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਂਦਾ ਰਹਿੰਦਾ ਹੈ, ਜਿਸਦੇ ਚਲਦਿਆਂ ਇਸ ਸਾਲ ਵਿੱਚ ਲੱਗਭਗ 4000 ਦੇ ਕਰੀਬ ਡਰੈਸਾਂ ਵੰਡੀਆਂ ਗਈਆਂ, ਜਿਸਦੇ ਵਿੱਚ ਵਿਸ਼ੇਸ਼ ਸਹਿਯੋਗ Past Distt. Governor ਐਸ ਵੀ ਹੰਸ ਜੀ ਵਲੋਂ ਦਿੱਤਾ ਗਿਆ। ਇਸ ਮੌਕੇ ਰੋਟਰੀ ਕਲੱਬ ਜਲੰਧਰ ਵਲੋਂ ਬੱਚੀਆਂ ਨੂੰ ਬੂਟ ਅਤੇ ਜੈਕਟ ਵੰਡੇ ਗਏ। ਰੋਟਰੀ ਕਲੱਬ ਵਲੋਂ ਹਰ ਸਾਲ ਅਜਿਹੇ ਕਾਰਜ ਕੀਤੇ ਜਾਂਦੇ ਹਨ ਜੋਕਿ ਲਗਾਤਾਰ ਜਾਰੀ ਰਹਿਣਗੇ। ਪ੍ਰਿੰਸੀਪਲ ਮੈਡਮ ਪੂਨਮ ਪਾਠਕ ਨੇ ਰੋਟਰੀ ਕਲੱਬ ਜਲੰਧਰ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button