
ਪੈਰਿਸ, (PRIME INDIAN NEWS) :- ਫਰਾਂਸ ਦੀ ਧਰਤੀ ਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਉਚ-ਪੱਧਰ ਤੇ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ‘ਚ ਸਰਦਾਰ ਗਿਆਨ ਸਿੰਘ ਬੈਦਵਾਨ ਜੀ ਦੇ ਪਰਿਵਾਰ ਵਲੋਂ ਵਡਮੁੱਲਾ ਸਹਿਯੋਗ ਦਿੱਤਾ ਗਿਆ, ਜਿਸਦਾ ਕਲੱਬ ਦੇ ਮੈਂਬਰਾਂ ਨੇ ਸ਼ਲਾਘਾ ਕਰਦਿਆਂ ਬੈਦਵਾਨ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਜਗਦੀਪ ਸਿੰਘ ਲਾਡੀ ਬੈਦਵਾਨ ਦੇ ਪਿਤਾ ਸ. ਗਿਆਨ ਸਿੰਘ ਬੈਦਵਾਨ ਜੋਕਿ ਕਬੱਡੀ ਨੂੰ ਪਿਆਰ ਕਰਨ ਵਾਲੇ ਸ਼ਖਸ ਹਨ, ਇਨੀ ਦਿਨੀ ਭਾਰਤ ਆਏ ਹੋਏ ਹਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਲੱਬ ਵੱਲੋਂ ਬੈਦਵਾਨ ਪਰਿਵਾਰ ਦਾ ਟ੍ਰਾਫੀ ਦੇ ਕੇ ਸਨਮਾਨ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਉਚ-ਪੱਧਰ ਤੇ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਭਾਰਤ ਤੋਂ ਆਏ ਨਾਮਵਰ ਖਿਡਾਰੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਟੂਰਨਾਮੈਂਟ ਵਿੱਚ ਹੋਲੈਂਡ, ਜਰਮਨੀ, ਇਟਲੀ, ਬੈਲਜੀਅਮ ਅਤੇ ਫਰਾਂਸ ਦੀਆਂ 8 ਟੀਮਾਂ ਦੇ ਆਪਸ ਵਿੱਚ ਭੇੜ ਹੋਣਗੇ। ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ Winner Trophy ਦੇ ਨਾਲ 3100 ਯੂਰੋ ਨਗਦ ਇਨਾਮ ਜਦਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ Runner-up Trophy ਦੇ ਨਾਲ 2500 ਯੂਰੋ ਨਗਦ ਇਨਾਮ ਅਤੇ ਬੱਚਿਆਂ ਦੇ ਸ਼ੋਅ ਮੈਚ ਦੌਰਾਨ ਅਵਲ ਆਉਣ ਵਾਲੀ ਟੀਮ ਨੂੰ 1100 ਯੂਰੋ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।





























