
ਸ਼ਹਿਰ ਦੇ ਵੱਖ-ਵੱਖ ਨਾਕਿਆਂ ‘ਤੇ ਚੈਕਿੰਗ ਦੌਰਾਨ ਕੀਤੇ 20 ਈ-ਚਲਾਨ
ਜਲੰਧਰ, ਐਚ ਐਸ ਚਾਵਲਾ। ਅੱਜ 02 ਅਗਸਤ, 2024 ਦਿਨ ਸ਼ੁੱਕਰਵਾਰ ਨੂੰ ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਪੁਲਿਸ ਕਮਿਸ਼ਨਰ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਨਾਕਿਆਂ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਸ੍ਰੀ ਅਦਿੱਤਿਆ ਆਈ.ਪੀ.ਐਸ, ਏ.ਡੀ.ਸੀ.ਪੀ. ਸਿਟੀ 2 ਜਲੰਧਰ ਅਤੇ ਸ੍ਰੀ ਆਤਿਸ਼ ਭਾਟੀਆ ਪੀ.ਪੀ.ਐਸ, ਏ.ਸੀ.ਪੀ. ਟ੍ਰੈਫਿਕ ਜਲੰਧਰ ਵੱਲੋਂ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਨਾਕਿਆਂ ‘ਤੇ ਕੀਤੀ ਗਈ।
ਇਸ ਸਪੈਸ਼ਲ ਡਰਾਈਵ ਦੌਰਾਨ ਐਸ.ਐਚ.ਓ ਥਾਣਾ ਨਵੀਂ ਬਾਰਾਦਰੀ, ਐਸ.ਐਚ.ਓ ਥਾਣਾ ਡਵੀਜ਼ਨ ਨੰਬਰ 4 ਅਤੇ 6 ਵੱਲੋਂ ਟ੍ਰੈਫਿਕ ਅਤੇ ਈ.ਆਰ.ਐਸ ਟੀਮਾਂ ਨਾਲ ਏ.ਪੀ.ਜੇ ਕਾਲਜ, ਬੀ.ਐਸ.ਐਫ ਚੌਂਕ, ਅਤੇ ਨਕੋਦਰ ਚੌਂਕ, ਜਲੰਧਰ ਵਿਖੇ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ।

ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਨਿਰਵਿਘਨ ਟ੍ਰੈਫਿਕ ਪ੍ਰਵਾਹ, ਹਰੇਕ ਨਾਗਰਿਕ ਲਈ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੈ। ਬਿਨਾਂ ਦਸਤਾਵੇਜ਼ਾਂ ਤੋਂ ਵਾਹਨ ਚਲਾਉਣ, ਬਿਨਾਂ ਹੈਲਮੇਟ ਦੇ ਡਰਾਈਵਰ, ਤੀਹਰੀ ਸਵਾਰੀ, ਘੱਟ ਉਮਰ ਦੇ ਡਰਾਈਵਰਾਂ ਵੱਲੋਂ ਗੱਡੀ ਚਲਾਉਣ ਅਤੇ ਲਾਲ ਬੱਤੀਆਂ ਜੰਪ ਕਰਨ ਵਰਗੀਆਂ ਉਲੰਘਣਾਵਾਂ ਲਈ ਈ-ਚਾਲਾਨ ਜਾਰੀ ਕੀਤੇ ਗਏ ਹਨ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 20 ਈ-ਚਲਾਨ ਜਾਰੀ ਕੀਤੇ ਗਏ।





























