
ਜਲੰਧਰ, ਐਚ ਐਸ ਚਾਵਲਾ/ਰਮਨ ਜਿੰਦਲ। ਜਲੰਧਰ ‘ਚ ਅੱਜ ਸਵੇਰੇ ਫੌਜ ਦੇ ਟਰੱਕ ਅਤੇ ਦੂਜੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ, ਇਸ ਹਾਦਸੇ ਵਿੱਚ ਹਾਈਵੇ ‘ਤੇ ਫੌਜੀ ਟਰੱਕ ਪਲਟ ਗਿਆ, ਜਿਸ ਦੌਰਾਨ 5 ਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜ਼ਖਮੀ ਹਾਲਤ ‘ਚ ਕੈਂਟ ਮਿਲਟਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਹਾਦਸੇ ਦੀ ਜਾਂਚ ਲਈ ਇੱਕ ਖੁਫੀਆ ਟੀਮ ਪੁਲਿਸ ਅਤੇ ਫੌਜ ਦੇ ਨਾਲ ਆਈ ਹੈ। ਫਿਲਹਾਲ ਪੁਲਿਸ ਵੱਲੋਂ ਇਹ ਹਾਦਸਾ ਕਿਵੇਂ ਵਾਪਰਿਆ ਇਸ ਸਬੰਧੀ ਜਾਂਚ ਜਾਰੀ ਹੈ। ਇੱਕ ਓਵਰਲੋਡ ਟਰੱਕ ਪੀਏਪੀ ਚੌਂਕ ਵੱਲ ਜਾ ਰਿਹਾ ਸੀ, ਜਦੋਂਕਿ ਫੌਜ ਦਾ ਟਰੱਕ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਇਸ ਲਈ ਇਹ ਪਤਾ ਨਹੀਂ ਲੱਗ ਸਕਿਆ ਕਿ ਫੌਜ ਦਾ ਟਰੱਕ ਕਦੋਂ ਅਤੇ ਕਿਵੇਂ ਹਾਈਵੇਅ ‘ਤੇ ਲੋਹੇ ਦੀ ਗਰਿੱਲ ਅਤੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਫਿਰ ਹਾਈਵੇਅ ‘ਤੇ ਪਲਟ ਗਿਆ। ਦੋਸ਼ ਹੈ ਕਿ ਫੌਜ ਦੇ ਟਰੱਕ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਫੌਜ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





























