
ਜਲੰਧਰ, ਐਚ ਐਸ ਚਾਵਲਾ। ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਨਕੋਦਰ 50 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੇ ਕਬਜਾ ਵਿੱਚ ਇੱਕ .32 ਬੋਰ ਦਾ ਪਿਸਟਲ ਸਮੇਤ 05 ਰੋਂਦ ਜਿੰਦਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾ ਦੋਸ਼ੀਆਂ ਵਿੱਚ ਗੁਜਰਾਤ ਮੁਦਰਾ ਬੰਦਰਗਾਹ ਪਰ ਆਈ 2988 ਕਿੱਲੋ ਗ੍ਰਾਮ ਹੈਰੋਇਨ ਦੀ ਖੇਪ ਮੰਗਵਾਉਣ ਵਿੱਚ ਭਗੋੜਾ ਦੋਸ਼ੀ ਜੋਬਨਜੀਤ ਸਿੰਘ ਉਰਫ ਜੋਬਨ ਵੀ ਸ਼ਾਮਲ ਹੈ। ਜੋ ਇਹਨਾ ਦੋਸ਼ੀਆਂ ਦੇ ਤਾਰ ਵਿਦੇਸ਼ ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਬੈਠੇ ਸਮਗਲਰਾਂ ਅਤੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29-06-2024 ਨੂੰ ਮਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਢੱਡਾ ਹਰੀਪੁਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 78 ਮਿਤੀ 30-06-2024 ਜੁਰਮ 386,506 ਭ:ਦ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਸਬੰਧੀ ਨਿਮਨ ਹਸਤਾਖਰ ਵੱਲੋਂ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ- ਦਿਹਾਤੀ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਅਤੇ ਥਾਣਾ ਸਦਰ ਨਕੋਦਰ ਦੀ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ, ਜਿਹਨਾ ਨੇ ਟੈਕਨੀਕਲੀ ਅਤੇ ਖੂਫੀਆ ਸੋਰਸਾਂ ਰਾਹੀਂ ਜਾਣਕਾਰੀ ਹਾਸਲ ਕਰਕੇ ਮੁੱਕਦਮਾ ਨੂੰ ਟਰੇਸ ਕੀਤਾ ਅਤੇ ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਪਰਮਿੰਦਰਜੀਤ ਸਿੰਘ ਵਾਸੀ ਧਰਮੀਵਾਲ ਥਾਣਾ ਸ਼ਾਹਕੋਟ ਨੂੰ ਮਿਤੀ 04-07-2024 ਨੂੰ ਹਸਬ-ਜਾਬਤਾ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ ਗਈ। ਪੁੱਛ ਗਿੱਛ ਦੋਰਾਨ ਹਰਜਿੰਦਰ ਸਿੰਘ ਉਰਫ ਜਿੰਦਰ ਨੇ ਦੱਸਿਆ ਕਿ ਵਿਦੇਸ਼ ਇੰਗਲੈਂਡ ਵਿੱਚ ਬੈਠਾ ਜਗਦੀਪ ਸਿੰਘ ਉਰਫ ਜੱਗਾ ਵਾਸੀ ਫੂਕੀਵਾਲ ਜਿਲ੍ਹਾ ਕਪੂਰਥਲਾ ਅਤੇ ਗਾਲਾ ਪੁੱਤਰ ਸ਼ੀਰ ਵਾਸੀ ਪਿੰਡ ਆਲੀ ਕਲਾਂ ਥਾਣਾ ਕਬੀਰਪੁਰ ਜਿਲ੍ਹਾ ਕਪੂਰਥਲਾ ਹਾਲ ਵਾਸੀ ਵਿਦੇਸ਼ ਇੰਗਲੈਂਡ ਦੋਨਾ ਨੇ ਮਿੱਲ ਕੇ ਮੁਦਈ ਮਨਪ੍ਰੀਤ ਸਿੰਘ ਪਾਸੋ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਵਾਰਡ ਨੰਬਰ 12 ਥਾਣਾ ਲੋਹੀਆਂ ਜਿਲ੍ਹਾ ਜਲੰਧਰ ਨੇ ਮੁਦਈ ਮਨਪ੍ਰੀਤ ਸਿੰਘ ਵਾਸੀ ਢੱਡਾ ਹਰੀਪੁਰ ਦਾ ਮੋਬਾਈਲ ਨੰਬਰ ਅਤੇ ਸਾਰੀ ਡੀਟੇਲ ਮੁਹਈਆ ਕਰਵਾਈ ਸੀ। ਜਿਹਨਾ ਨੂੰ ਪੁੱਛ ਗਿੱਛ ਦੇ ਆਧਾਰ ਤੇ ਮੁੱਕਦਮਾ ਵਿੱਚ ਨਾਮਜਦ ਕੀਤਾ। ਮੁੱਕਦਮਾ ਵਿੱਚ ਸਪੈਸ਼ਲ ਟੀਮ ਵਲੋਂ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਾੜ ਥਾਣਾ ਜੰਡਿਆਲਾ ਜਿਲ੍ਹਾ ਅੰਮ੍ਰਿਤਸਰ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 05 ਲੋਹੀਆਂ ਜਿਲ੍ਹਾ ਜਲੰਧਰ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਹੈ। ਜੋਬਨਜੀਤ ਸਿੰਘ ਉਰਫ ਜੋਬਨ ਪਾਸੋ ਇੱਕ 32 ਬੋਰ ਪਿਸਟਲ ਸਮੇਤ 05 ਰੋਂਦ ਜਿੰਦਾ 32 ਬੋਰ ਬ੍ਰਾਮਦ ਹੋਏ ਹਨ। ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਹਰਜਿੰਦਰ ਸਿੰਘ ਉਰਫ ਜਿੰਦਰ ਨੇ ਆਪਣੇ ਸਾਥੀ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 05 ਲੋਹੀਆਂ ਜਿਲ੍ਹਾ ਜਲੰਧਰ ਅਤੇ ਜੋਬਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਾੜ ਥਾਣਾ ਜੰਡਿਆਲਾ ਜਿਲ੍ਹਾ ਅੰਮ੍ਰਿਤਸਰ ਨਾਲ ਮਿੱਲ ਕੇ ਮਨਪ੍ਰੀਤ ਸਿੰਘ ਪਰ ਗੋਲੀ ਚਲਾਉਣੀ ਸੀ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਾੜ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਜਿਸ ਨੂੰ DRI ਗਾਂਧੀਧਾਮ ਐਂਟੀ ਟਰੋਰਿਸਟ ਸਕਾਡ ਅਹਮਦਾਬਾਦ ਵੱਲੋ ਕੇਸ ਨੰਬਰ 14/2022 ਮਿਤੀ 17-10-2022 ਜੇਰ ਧਾਰਾ 21C/23C/25/27/27A/27B/28/29/30/31/31A/32/32B(C)/32(E)/8C/8A NDPS ACT DRI ਅਹਮਦਾਬਾਦ ਦਰਜ ਰਜਿਸਟਰ ਹੈ ਜਿਸ ਵਿੱਚ ਕੁੱਲ ਬ੍ਰਾਮਦਗੀ 200 ਕਿੱਲੋ 788 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਸੀ ਜਿਸ ਸਬੰਧੀ ਡਿਸਟਿਕ ਐਂਡ ਸ਼ੈਸ਼ਨ ਕੋਰਟ ਭੁੱਜ ਗੁਜਰਾਤ ਵੱਲੋ ਦੋਸੀ ਦੇ ਵਰੰਟ ਗ੍ਰਿਫਤਾਰੀ ਜਾਰੀ ਹਨ ਅਤੇ ਮੁੱਕਦਮਾ ਨੰਬਰ 34 ਮਿਤੀ 16-02-2024 ਜੁਰਮ 224,225 ਭ ਦਾ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ-ਦਿਹਾਤੀ ਸਬੰਧੀ ਨੈਸ਼ਨਲ ਲੈਵਲ ਦੀਆ ਅਖਬਾਰਾਂ ਵਿੱਚ ਪ੍ਰਕਾਸ਼ਿਤ ਮੁਦਰਾ ਪੋਰਟ ਪਰ 2988 ਕਿੱਲੋ ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗੁਜਰਾਤ ਪੁਲਿਸ ਨੇ ਮੁੱਕਦਮਾ ਨੰਬਰ DRI/AZU/GRU/NDPS 1/2022 US 8C,21C23-C,25,29 Mudra Port Gujrat ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਸੀ। ਜੋਬਨਜੀਤ ਸਿੰਘ ਉਰਫ ਜੋਬਨ ਅੰਮ੍ਰਿਤਸਰ ਪੇਸ਼ੀ ਦੌਰਾਨ ਮਿਤੀ 16-02-2024 ਨੂੰ ਢਾਬੇ ਤੋ ਰੋਟੀ ਖਾਦੇ ਸਮੇ ਜੰਡਿਆਲੰ ਗੁਰੂ ਤੋ ਗੁਜਰਾਤ ਪੁਲਿਸ ਦੀ ਪਾਰਟੀ ਨੂੰ ਚਕਮਾ ਦੇ ਕੇ ਪੁਲਿਸ ਕਸਟਡੀ ਵਿੱਚੋਂ ਫਰਾਰ ਹੋ ਗਿਆ ਸੀ। ਜਿਸ ਨੂੰ ਗ੍ਰਿਫਤਾਰ ਕਰਕੇ ਜਲੰਧਰ-ਦਿਹਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਦੇ ਤਾਰ ਵਿਦੇਸਾਂ ਵਿੱਚ ਬੈਠੇ ਵੱਡੇ ਗੈਂਗਸਟਰਾਂ ਅਤੇ ਸੱਮਗਲਰਾਂ ਨਾਲ ਜੁੜੇ ਹੋਏ ਹਨ ਜਿਹਨਾ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਦੋਸੀ ਫਰਾਰੀ ਦੋਰਾਨ ਇਹ ਕਿਸ ਕਿਸ ਦੇ ਸੰਪਰਕ ਵਿੱਚ ਰਿਹਾ ਤੇ ਕਿਸ ਕਿਸ ਨੇ ਇਸ ਨੂੰ ਠਾਹਰ ਮੁਹਈਆ ਕਰਵਾਈ ਹੈ। ਇਹਨਾ ਦੀ ਚਲ ਅਚੱਲ ਜਾਇਦਾਦ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੈਂਗ ਨੇ ਹੋਰ ਕਿਸ ਕਿਸ ਪਾਸੋ ਫਿਰੋਤੀ ਹਾਸਲ ਕੀਤੀ ਹੈ ਅਤੇ ਇਹਨਾ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹਨ। ਇਸ ਸਬੰਧੀ ਵੱਡੇ ਖੁਲਾਸੇ ਹੋਣ ਸੀ ਸੰਭਾਵਾਨਾ ਹੈ। ਜੋਬਨਜੀਤ ਸਿੰਘ ਉਰਫ ਜੋਬਨ ਦੀ ਗ੍ਰਿਫਤਾਰੀ ਸਬੰਧੀ DRI ਗਾਂਧੀਧਾਮ ਅਹਮਦਾਬਾਦ ਗੁਜਰਾਤ ਅਤੇ ਜਿਲ੍ਹਾ ਅਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਜਾ ਰਹੀ ਹੈ।





























