
ਜਲੰਧਰ, ਐਚ ਐਸ ਚਾਵਲਾ। ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਬੇਟੇ ਕੰਵਰਦੀਪ ਸਿੰਘ ਮੱਕੜ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਤੀ ਗਈ, ਜਿਸ ‘ਚ ਧਾਰਮਿਕ, ਸਮਾਜਿਕ, ਸਿਆਸੀ ਜਥੇਬੰਦੀਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਕੰਵਰਦੀਪ ਸਿੰਘ ਮੱਕੜ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਰਾਗੀ ਜੱਥਿਆਂ ਵਲੋਂ ਵੇਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਮਹਾਂਮਡੇਲਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਗੁਰਮਤਿ ਵਿਚਾਰਾਂ ਦੁਆਰਾ ਆਵਾਗਮਨ ਦੇ ਚੱਕਰ ਤੋਂ ਬਚਣ ਲਈ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਰਿਵਾਰ ਤਰਫ਼ੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੱਕੜ ਪਰਿਵਾਰ ਦੀਆਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਪਰਿਵਾਰ ਨੇ ਆਪਣੀ ਮਿਹਨਤ ਸਦਕਾ ਨਾ ਸਿਰਫ਼ ਕਾਰੋਬਾਰ ਵਿਚ ਸਗੋਂ ਸਿਆਸਤ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਕੰਵਰਦੀਪ ਸਿੰਘ ਮੱਕੜ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਕੰਵਰਦੀਪ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਸਾਰਿਆਂ ਦਾ ਸਨੇਹ ਅਤੇ ਪਿਆਰ ਮਾਣਿਆ ਹੈ ਅਤੇ ਦੂਸਰਿਆਂ ਨੂੰ ਰੱਜ ਕੇ ਸਤਿਕਾਰ ਦਿੱਤਾ ਸੀ। ਚਾਹੇ ਪਰਿਵਾਰ ਦਾ ਇਹ ਘਾਟਾ ਪੂਰਾ ਨਹੀਂ ਹੋ ਸਕੇਗਾ ਪਰ ਅੱਜ ਵੱਡੀ ਗਿਣਤੀ ਵਿਚ ਲੋਕਾਂ ਨੇ ਮੱਕੜ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ, ਉਸ ਨਾਲ ਪਰਿਵਾਰ ਨੂੰ ਹੌਂਸਲਾ ਜ਼ਰੂਰ ਮਿਲੇਗਾ।
ਇਸ ਮੌਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੰਵਰਦੀਪ ਸਿੰਘ ਮੱਕੜ ਦੇ ਦਿਹਾਂਤ ‘ਤੇ ਮੱਕੜ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕੰਵਰਦੀਪ ਪਰਿਵਾਰ ਦੀ ਤਰ੍ਹਾਂ ਸਾਰਿਆਂ ਨਾਲ ਪਿਆਰ ਕਰਨ ਵਾਲਾ ਅਤੇ ਲੋਕ ਭਲਾਈ ਦੇ ਕੰਮ ਕਰਨ ਵਿਚ ਮੋਹਰੀ ਰਿਹਾ ਹੈ। ਭਾਜਪਾ ਦੇ ਸੀਨੀਅਰ ਆਗੂ ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਸਰਬਜੀਤ ਸਿੰਘ ਮੱਕੜ ਦੇ ਹੋਣਹਾਰ ਬੇਟੇ ਕੰਵਰਦੀਪ ਸਿੰਘ ਮੱਕੜ ਛੋਟੀ ਉਮਰ ਵਿਚ ਹੀ ਜਿਹੜਾ ਪਿਆਰ ਛੱਡ ਗਿਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਕੰਵਰਦੀਪ ਸਿੰਘ ਮੱਕੜ ਛੋਟੀ ਉਮਰ ਵਿਚ ਆਪਣੇ ਪਿੱਛੇ ਇਕ ਵਡਮੁਲੀ ਯਾਦ ਛੱਡ ਗਿਆ ਹੈ, ਜਿਸ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿੱਤੀ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੰਵਰਦੀਪ ਦੀ ਯਾਦ ਕਦੇ ਵੀ ਭੁਲਾਈ ਨਹੀਂ ਜਾ ਸਕੇਗੀ।
ਇਸ ਮੌਕੇ ਕਵੀ ਰਛਪਾਲ ਸਿੰਘ ਪਾਲ ਨੇ ਮੱਕੜ ਪਰਿਵਾਰ ਵਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕੰਵਰਦੀਪ ਨੂੰ ਯਾਦ ਕੀਤਾ। ਇਸ ਮੌਕੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ, ਦੈਨਿਕ ਉੱਤਮ ਹਿੰਦ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਰਿਤਿਨ ਖੰਨਾ, ਸ਼ੀਤਲ ਅੰਗੁਰਾਲ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਰਜਿੰਦਰ ਸਿੰਘ, ਡਾਕਟਰ ਥਿੰਦ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਅਮਰਜੀਤ ਸਿੰਘ ਸਮਰਾ, ਗੁਰਪ੍ਰਤਾਪ ਸਿੰਘ ਵਡਾਲਾ, ਕੰਵਲਜੀਤ ਸਿੰਘ ਲਾਲੀ. ਰਜਿੰਦਰ ਬੇਰੀ, ਜਗਬੀਰ ਸਿੰਘ ਬਰਾੜ, ਉਪ ਕੁਲਪਤੀ ਡਾ. ਧਰਮਜੀਤ ਸਿੰਘ, ਸੁਸ਼ੀਲ ਸ਼ਰਮਾ, ਸੁਖਵਿੰਦਰ ਸਿੰਘ ਲਾਲੀ, ਰਾਕੇਸ਼ ਸੱਭਰਵਾਲ, ਡਾ. ਸੀ ਐਸ ਪਰੂਥੀ, ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਮੀਤ ਸਿੰਘ ਦਾਦੂਵਾਲ, ਬਲਬੀਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਕੀਵੀ, ਚਰਨਜੀਤ ਸਿੰਘ ਮੈਂਗੀ, ਸਾਬਕਾ ਮੇਅਰ ਜਗਦੀਸ਼ ਰਾਜਾ, ਰਾਕੇਸ਼ ਰਾਠੌਰ, ਮਹਿੰਦਰ ਸਿੰਘ ਗੁਰੂ, ਹਰਪਾਲ ਸਿੰਘ ਚੱਡਾ, ਅਮਰਜੀਤ ਬੱਬੀ ਚੱਡਾ, ਇਕਬਾਲ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਬੰਗਾ, ਡਾ. ਪਵਨ ਗੁਪਤਾ, ਅਸ਼ੋਕ ਸਰੀਨ ਨਿੱਕੀ, ਮਨਜੀਤ ਸਿੰਘ ਟਰਾਂਸਪੋਰਟਰ, ਰਾਜੇਸ਼ ਮੋਹਨ ਬਜਾਜ, ਸਾਹਿਬ ਸਿੰਘ ਢਿੱਲੋਂ, ਮਹਿੰਦਰ ਸਿੰਘ ਬਾਜਵਾ, ਮਨੋਜ ਅਗਰਵਾਲ, ਦਲਜੀਤ ਸਿੰਘ ਬਿੱਟੂ, ਕੁਲਦੀਪ ਸਿੰਘ ਓਬਰਾਏ, ਮਨਜੀਤ ਸਿੰਘ ਸੇਠੀ, ਇੰਦਰਪ੍ਰੀਤ ਸਿੰਘ ਸੇਠੀ, ਐਡਵੋਕੇਟ ਅਮਨਪ੍ਰੀਤ ਸਿੰਘ ਸੇਠੀ, ਖੇਲ੍ਹ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਪ੍ਰਿਤਪਾਲ ਸਿੰਘ ਨੌਟੀ ਚੀਫ਼ ਵਾਰਡਨ, ਪਰਮਜੀਤ ਸਿੰਘ ਹੀਰਾ ਭਾਟੀਆ, ਗੌਰਵ ਮਹੇ, ਪੁਨੀਤ ਸਿੰਘ ਮਿਨਹਾਸ, ਗੁਰਬਚਨ ਸਿੰਘ ਕਥੂਰੀਆ, ਐਡਵੋਕੇਟ ਹਰਜੀਤ ਸਿੰਘ ਕਾਲੜਾ, ਗੁਰਕਿਰਪਾਲ ਸਿੰਘ, ਰਮਨ ਪੰਥੀ, ਪਰਮਜੀਤ ਸਿੰਘ ਮਰਵਾਹਾ, ਰਜਿੰਦਰ ਰਾਜਾ, ਮਨੋਜ ਨੰਨਾ, ਸਤਪਾਲ ਬਠਲਾ, ਡਾ. ਭੱਟੀ, ਵਿਵੇਕ ਖੰਨਾ, ਚਰਨਜੀਵ ਸਿੰਘ ਲਾਲੀ, ਤਰਲੋਚਨ ਸਿੰਘ ਟਾਇਰ ਹਾਊਸ, ਸੁਦੇਸ਼ ਵਿਜ, ਗੁਰਦੇਵ ਸਿੰਘ, ਗੋਲਡੀ ਭਾਟੀਆ, ਅਮਰਜੀਤ ਸਿੰਘ ਅਮਰੀ, ਹਰਭਜਨ ਸਿੰਘ ਸੈਣੀ, ਗਿਆਨੀ ਭਗਵਾਨ ਸਿੰਘ ਜੌਹਲ, ਅਵਤਾਰ ਸਿੰਘ ਗੋਲਡੀ, ਜਗਮੋਹਨ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਮੱਕੜ, ਜਸਵਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ, ਪਰਮਜੀਤ ਸਿੰਘ ਮੱਕੜ, ਮਨਸਿਮਰਨ ਸਿੰਘ ਮੱਕੜ, ਆਲਮ ਵਿਜੇ ਸਿੰਘ ਮੱਕੜ ਸਹਿਤ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।





























