ਦੇਸ਼ਦੁਨੀਆਂਪੰਜਾਬ

ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਬੇਟੇ ਕੰਵਰਦੀਪ ਸਿੰਘ ਮੱਕੜ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਇਗੀ

ਅੰਤਿਮ ਸੰਸਕਾਰ ਮੌਕੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਜਲੰਧਰ, ਐਚ ਐਸ ਚਾਵਲਾ। ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਦੇ ਵੱਡੇ ਬੇਟੇ ਕੰਵਰਦੀਪ ਸਿੰਘ ਮੱਕੜ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮਾਜ ਦੇ ਹੋਰਨਾਂ ਵਰਗਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਸ੍ਰੀਮਤੀ ਸਰਬਜੀਤ ਕੌਰ ਹਮਦਰਦ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸੀ. ਏ. ਜੀ. ਐਸ. ਸਿਆਲ, ਐਡਵੋਕੇਟ ਗੁਨਜੀਤ ਸਿੰਘ ਸਿਆਲ, ਸ੍ਰੀਮਤੀ ਗੁਰਜੀਤ ਕੌਰ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਚਰਨਜੀਤ ਸਿੰਘ ਅਟਵਾਲ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਆਦਿ ਸ਼ਾਮਿਲ ਹੋਈਆਂ।

ਇਸ ਤੋਂ ਪਹਿਲਾਂ ਮ੍ਰਿਤਕ ਕੰਵਰਦੀਪ ਸਿੰਘ ਮੱਕੜ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਪਿਤਾ ਸਰਬਜੀਤ ਸਿੰਘ ਮੱਕੜ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਲੋਂ ਨਿਭਾਈਆਂ ਗਈਆਂ। ਇਸ ਮੌਕੇ ਪਛਮੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪੰਥਕ ਵਿਦਵਾਨ ਭਗਵਾਨ ਸਿੰਘ ਜੌਹਲ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਚੰਨੀ, ਗੌਤਮ ਕਪੂਰ, ਹਵੇਲੀ ਗਰੁੱਪ ਦੇ ਸਤੀਸ਼ ਜੈਨ, ਰਾਜੀਵ ਵਰਮਾ, ਹਰਦੀਪ ਸਿੰਘ ਗੋਲਡੀ, ਅਵਤਾਰ ਸਿੰਘ ਗੋਲਡੀ, ਮਹਿੰਦਰ ਸਿੰਘ ਬਾਜਵਾ, ਈ. ਡੀ. ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ, ਭਾਜਪਾ ਦੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ, ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਰਛਪਾਲ ਸਿੰਘ ਪਾਲ, ਚਰਨਜੀਤ ਸਿੰਘ ਮੱਕੜ, ਜਥੇਦਾਰ ਜਗਜੀਤ ਸਿੰਘ ਗਾਬਾ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸੁਖਮਿੰਦਰ ਸਿੰਘ ਰਾਜਪਾਲ, ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਮੇਅਰ ਸੁਰੇਸ਼ ਸਹਿਗਲ, ਰਾਕੇਸ਼ ਰਾਠੌਰ, ਹਰਪਾਲ ਸਿੰਘ ਚੱਢਾ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਪ੍ਰੀਤ ਸਿੰਘ ਕੋਛੜ, ਰਵੀ ਮਹਿੰਦਰੂ, ਹਰਪ੍ਰੀਤ ਸਿੰਘ ਕੀਵੀ, ਸਾਬਕਾ ਭਾਜਪਾ ਪ੍ਰਧਾਨ ਸੁਭਾਸ਼ ਸੂਦ, ਰਮਨ ਪੰਥੀ, ਡਾ. ਐੱਸ. ਐੱਸ. ਭੱਟੀ, ਡਾ. ਐੱਸ. ਪੀ. ਐੱਸ. ਗਰੋਵਰ, ਡਾ. ਸੀ. ਐੱਸ. ਪਰੂਬੀ, ਜੀ. ਐੱਸ. ਪਰੂਥੀ, ਸੁਰਿੰਦਰ ਸਿੰਘ ਸੋਢੀ, ਮਨਜੀਤ ਸਿੰਘ ਨੁਕਰਾਲ, ਪਵਨ ਕੋਂਸਲਰ, ਰਣਜੀਤ ਸਿੰਘ ਰਾਣਾ, ਗੁਰਚਰਨ ਸਿੰਘ ਚੰਨੀ, ਦਿਲਬਾਗ ਹੁਸੈਨ, ਅਮਰਜੀਤ ਸਿੰਘ ਅਮਰੀ, ਰਮਨ ਜੈਨ, ਸੁਖਵਿੰਦਰ ਸਿੰਘ ਬੰਗਾ, ਮਨਦੀਪ ਸਿੰਘ ਮਿੱਠੂ, ਸਨਅਤਕਾਰ ਆਗੂ ਚਰਨਜੀਤ ਸਿੰਘ ਮਹਿੰਗੀ, ਕਾਂਗਰਸੀ ਆਗੂ ਅਸ਼ਵਨ ਭੋਲਾ, ਪਰਮਜੀਤ ਸਿੰਘ ਰੇਰੂ, ਪਰਮਪ੍ਰੀਤ ਸਿੰਘ ਬਿੱਟੀ, ਡਾ. ਪੁਨੀਤ ਸੇਠੀ, ਅਮਰਪ੍ਰੀਤ ਸਿੰਘ ਮੋਂਟੀ, ਭਾਜਪਾ ਆਗੂ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਗੋਲਡੀ ਭਾਟੀਆ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਕ੍ਰਿਸ਼ਨ ਅਰੋੜਾ, ਪ੍ਰੀਤਮ ਸਿੰਘ ਸਪਰਾ, ਕਮਲਜੀਤ ਸਿੰਘ, ਤਰਲੋਚਨ ਸਿੰਘ ਟਾਇਰ ਹਾਊਸ, ਸੁਭਾਸ਼ ਸੋਧੀ, ਸ੍ਰੀ ਕੰਠ ਜੱਜ, ਰਾਜੀਵ ਦੁੱਗਲ, ਰਵਿੰਦਰ ਧੀਰ, ਭਰਤ ਕਾਕੜੀਆ, ਸੁਰਿੰਦਰ ਸਿੰਘ ਭਾਪਾ, ਭਾਜਪਾ ਕਿਸਾਨ ਸੈੱਲ ਦੇ ਆਗੂ ਸਤਨਾਮ ਸਿੰਘ ਬਿੱਟਾ, ਗੁਰਮੀਤ ਸਿੰਘ ਬਿੱਟੂ, ਹਰਸ਼ਰਨ ਕੌਰ ਹੈਪੀ, ਤਜਿੰਦਰ ਸਿੰਘ ਪਰਦੇਸੀ, ਪਰਮਿੰਦਰ ਸਿੰਘ ਛਿੰਦਾ, ਸੁਖਜਿੰਦਰ ਸਿੰਘ ਰੰਧਾਵਾ, ਰਾਜੇਸ਼ ਬਿੱਟੂ, ਕੁਲਵੰਤ ਸਿੰਘ ਠੱਠੀ, ਹਰਵਿੰਦਰ ਪੱਪੂ, ਭਰਤ ਕਾਕੜੀਆ, ਦਲਜੀਤ ਸਿੰਘ ਬਿੱਟੂ, ਗੁਰਨੇਕ ਸਿੰਘ ਢਿੱਲੋਂ, ਐਡ. ਬਚਿੱਤਰ ਸਿੰਘ ਕੁਹਾੜ, ਸੁਖਵਿੰਦਰ ਸਿੰਘ ਲਾਲੀ, ਗੁਰਕਿਰਪਾਲ ਸਿੰਘ, ਐਡਵੋਕੇਟ ਹਰਜੀਤ ਸਿੰਘ ਕਾਲੜਾ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਜਸਪ੍ਰੀਤ ਸਿੰਘ ਸੇਠੀ, ਪਰਮਜੀਤ ਸਿੰਘ ਹੀਰਾ ਭਾਟੀਆ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਮੱਕੜ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਮੱਕੜ, ਪਰਮਜੀਤ ਸਿੰਘ ਮੱਕੜ ਤੇ ਹੋਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button