ਦੇਸ਼ਦੁਨੀਆਂਪੰਜਾਬ

DIG ਨੇ ਹੁਸ਼ਿਆਰਪੁਰ ਦੇ ਟਾਂਡਾ ਥਾਣੇ ‘ਚ ਕੀਤੀ ਰੇਡ , SHO ਮੁਅੱਤਲ , DSP ਖ਼ਿਲਾਫ਼ ਕਾਰਵਾਈ , SSP ਤੋਂ ਮੰਗਿਆ ਸਪੱਸ਼ਟੀਕਰਨ

ਹੁਸ਼ਿਆਰਪੁਰ, (PRIME INDIAN NEWS) :- DIG ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ‘ਚ ਰੇਡ ਕੀਤੀ। ਜਦੋਂ ਉਹ ਥਾਣੇ ਪੁੱਜੇ ਤਾਂ DSP ਅਤੇ SHO ਆਪਣੇ ਕੁਆਰਟਰ ਵਿਚ ਸੁੱਤੇ ਪਏ ਸਨ। ਇੰਨਾ ਹੀ ਨਹੀਂ ਥਾਣੇ ਵਿਚ ਸਿਰਫ਼ ਸਹਾਇਕ ਕਲਰਕ ਹੀ ਮੌਜੂਦ ਸੀ ਅਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।

ਇਸ ਤੋਂ ਨਾਰਾਜ਼ਗੀ ਦਿਖਾਉਂਦੇ ਹੋਏ DIG ਨੇ SHO ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਨੇ DSP ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ SSP ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ DIG ਗਿੱਲ ਨੇ ਕੰਟਰੋਲ ਰੂਮ ਵਿਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ SSP ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿਚ ਚੈਕਿੰਗ ਲਈ ਪਹੁੰਚਿਆ ਹਾਂ।

DIG ਗਿੱਲ ਨੇ ਦੱਸਿਆ ਕਿ ਸਵੇਰੇ 7 30 ਵਜੇ ਥਾਣੇ ਵਿੱਚ ਸਿਰਫ਼ ਸਹਾਇਕ ਕਲਰਕ ਹੀ ਬੈਠਾ ਸੀ। ਸਵੇਰੇ 8 ਵਜੇ ਦੀ ਰੋਲ ਕਾਲ ਗਾਇਬ ਸੀ। SHO ਅਤੇ DSP ਟਾਂਡਾ ਆਪੋ-ਆਪਣੇ ਕੁਆਟਰਾਂ ਵਿੱਚ ਪਾਏ ਗਏ। ਥਾਣੇ ਵਿੱਚ ਮੈਨਪਾਵਰ ਬਿਲਕੁਲ ਨਹੀਂ ਸੀ। ਥਾਣੇ ਵਿੱਚ ਇੱਕ ਮਹਿਲਾ ਅੰਡਰ ਟਰਾਇਲ ਸੀ, ਪਰ ਥਾਣੇ ਵਿੱਚ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ।

ਇਸ ਤੇ ਕਾਰਵਾਈ ਕਰਦਿਆਂ DIG ਗਿੱਲ ਨੇ ਕਿਹਾ ਕਿ ਫਿਲਹਾਲ ਮੈਂ ਥਾਣਾ ਟਾਂਡਾ ਦੇ SHO ਨੂੰ ਲਾਈਨ ਹਾਜਰ ਕਰ ਰਿਹਾ ਹਾਂ। DSP ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

Related Articles

Leave a Reply

Your email address will not be published. Required fields are marked *

Back to top button