
ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜੇਤੂ ਉਮੀਦਵਾਰ ਨੂੰ ਸੌਂਪਿਆ ਸਰਟੀਫਿਕੇਟ
ਕਿਸ ਕਿਸ ਉਮੀਦਵਾਰ ਨੂੰ ਕਿੰਨੀਆਂ ਕਿੰਨੀਆਂ ਵੋਟਾਂ ਮਿਲੀਆਂ , ਪੜ੍ਹੋ ਸਾਰੀ ਰਿਪੋਰਟ 👇
ਜਲੰਧਰ, ਐਚ ਐਸ ਚਾਵਲਾ। ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਦੀ ਚੋਣ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਅੱਜ ਇਥੇ ਹੋਈ ਗਿਣਤੀ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ 175993 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 390053 ਵੋਟਾਂ ਮਿਲੀਆਂ। ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 214060, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ 208889, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 67911 ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ 64941 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 4743 ਵੋਟਾਂ ਮਿਲੀਆਂ।
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਗਿਣਤੀ ਮੁਕੰਮਲ ਹੋਣ ‘ਤੇ ਜੇਤੂ ਸਰਟੀਫਿਕੇਟ ਦਿੱਤਾ।
ਉਨ੍ਹਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੂੰ 5958, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 19284, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਾਲੇ) ਦੀ ਉਮੀਦਵਾਰ ਸੋਨੀਆ ਨੂੰ 1055, ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਉਮੀਦਵਾਰ ਭਗਤ ਗੁਲਸ਼ਨ ਆਜ਼ਾਦ ਨੂੰ 930, ਲੋਕਤਾਂਤਰਿਕ ਲੋਕ ਰਾਜਿਅਮ ਪਾਰਟੀ ਦੇ ਉਮੀਦਵਾਰ ਤਾਰਾਚੰਦ ਸ਼ੀਲਾ ਨੂੰ 401, ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਾਲ ਮੁਕੰਦ ਬਾਵਰਾ ਨੂੰ 591, ਅਪਨਾ ਸਮਾਜ ਪਾਰਟੀ ਦੀ ਉਮੀਦਵਾਰ ਰਜਵੰਤ ਕੌਰ ਖਾਲਸਾ ਨੂੰ 952, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਉਮੀਦਵਾਰ ਰਾਜ ਕੁਮਾਰ ਸਾਕੀ ਨੂੰ 1088 ਨੂੰ ਵੋਟਾਂ ਮਿਲੀਆਂ। ਜਦਕਿ ਆਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਜਖੂ ਨੂੰ 743, ਅਮਰੀਸ਼ ਭਗਤ ਨੂੰ 1184, ਇਕਬਾਲ ਚੰਦ ਮੱਟੂ ਨੂੰ 1956, ਗੁਰਦੀਪ ਸਿੰਘ ਬਿੱਟੂ ਨੂੰ 1113, ਨੀਟੂ ਸ਼ਟਰਾ ਵਾਲਾ ਨੂੰ 1879, ਪਰਮਜੀਤ ਕੌਰ ਤੇਜੀ ਨੂੰ 500 ਅਤੇ ਰਮੇਸ਼ ਲਾਲ ਕਾਲਾ ਨੂੰ 876 ਵੋਟਾਂ ਪ੍ਰਾਪਤ ਹੋਈਆਂ।





























