
ਪਟਿਆਲਾ, (PRIME INDIAN NEWS) :- ਪੰਜਾਬ ਵਿੱਚ 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਪ੍ਰਧਾਨ ਇਨ੍ਹੀ ਦਿਨੀ ਪੰਜਾਬ ਆਂ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਵਾਸਤੇ ਵੱਖੋ ਵੱਖੋ ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਉਹ ਉਚੇਚੇ ਤੌਰ ਤੇ ਪੰਜਾਬ ਸਿਰਫ ਤੇ ਸਿਰਫ ਇਸ ਕਰਕੇ ਪਹੁੰਚੇ ਹਨ ਕਿ ਆਪ ਅਤੇ ਕਾਂਗਰਸ ਦੇ ਝੂਠੇ ਪ੍ਰਚਾਰ ਨੂੰ ਬੇਨਕਾਬ ਕਰਕੇ ਲੋਕਾਂ ਵਿੱਚ ਕਿਵੇਂ ਪਹੁੰਚਾਇਆ ਜਾਵੇ। ਪਹਿਲਾਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਫੜ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਸੀ ਤੇ ਆਹ ਪਿਛਲੀ ਵਾਰੀ ਹਜਾਰ ਹਜਾਰ ਰੁਪਏ ਦਾ ਲਾਲਚ ਦੇ ਕੇ ਕੇਜਰੀਵਾਲ ਨੇ ਲੋਕਾਂ ਨੂੰ ਭਟਕਾਇਆ ਤੇ ਪੰਜਾਬ ਤੇ ਕਬਜ਼ਾ ਕਰ ਲਿਆ, ਲੇਕਿਨ ਦੂਸਰੇ ਪਾਸੇ ਅਕਾਲੀ ਦਲ ਝੂੱਠ ਦੀ ਰਾਜਨੀਤੀ ਨਹੀਂ ਕਰਦਾ।
ਇਸ ਕਰਕੇ ਵੈਸੇ ਹੀ ਪੰਜਾਬ ਦੇ ਲੋਕ ਉਪਰੋਕਤ ਦੋਹਾਂ ਪਾਰਟੀਆਂ ਦੇ ਝੂਠੇ ਹੱਥਕੰਢਿਆਂ ਨੂੰ ਭਲੀ ਭਾਂਤੀ ਸਮਝ ਚੁੱਕੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਹੁਣ ਬਹੁਤੀ ਲੋੜ ਨਹੀਂ ਰਹੀ। ਪੰਜਾਬ ਦਾ ਵੋਟਰ ਬਹੁਤ ਸਿਆਣਾ ਤੇ ਸਮਝਦਾਰ ਹੋ ਚੁੱਕਾ ਹੈ | ਸਰਦਾਰ ਭਤੀਜ ਦੇ ਦੱਸਣ ਮੁਤਾਬਿਕ ਪੰਜਾਬ ਵਿੱਚ ਅਕਾਲੀ ਦਲ ਦੀ ਸਥਿਤੀ ਪਿਛਲੇ ਅੰਕੜਿਆਂ ਨਾਲੋਂ ਕਿਧਰੇ ਜਿਆਦਾ ਮਜਬੂਤ ਹੋ ਚੁੱਕੀ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਡੀ ਗਿਣਤੀ ਵਿੱਚ ਪੰਜਾਬ ਦੀਆਂ ਸੀਟਾਂ ਤੇ ਇਸ ਵਾਰ ਕਬਜ਼ਾ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਵੀ ਰਾਹ ਪੱਧਰਾ ਕਰ ਲਵੇਗਾ।





























