
ਜਲੰਧਰ, ਐਚ ਐਸ ਚਾਵਲਾ। ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ- ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ 150 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ- ਦਿਹਾਤੀ ਜੀ ਨੇ ਦੱਸਿਆ ਕਿ ਲੋਕ ਸਭਾ ਚੋਣਾ 2024 ਨੂੰ ਮੱਦੇ ਨਜਰ ਰੱਖਦੇ ਹੋਏ ਮਿਤੀ 01-04-2024 ਨੂੰ ਬਰਾਏ ਕਰਨੇ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੇ ਏ.ਐਸ.ਆਈ ਪਿੱਪਲ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਆਦਮਪੁਰ ਹਲਕੇ ਵਿੱਚ ਭੇਜੀ ਗਈ ਸੀ। ਜੋ ਪੁਲਿਸ ਪਾਰਟੀ ਆਦਮਪੁਰ ਤੋ ਹੁੰਦੇ ਹੋਏ ਪਿੰਡ ਡਰੋਲੀ ਕਲਾਂ ਨੂੰ ਜਾ ਰਹੀ ਸੀ ਜਦੋ ਪੁਲਿਸ ਪਾਰਟੀ ਪਿੰਡ ਡਰੋਲੀ ਕਲਾ ਦੇ ਗੇਟ ਪਾਸ ਪੁੱਜੀ ਤਾ ਪਿੰਡ ਡਰੋਲੀ ਖੁਰਦ ਨੂੰ ਜਾਂਦੀ ਲਿੰਕ ਸੜਕ ਪਰ ਇੱਕ ਸਕੂਟਰੀ ਪਰ ਨੋਜਵਾਨ ਸਵਾਰ ਖੜਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਸਟਾਰਟ ਕਰਕੇ ਮੋਕਾ ਤੋ ਖਿਸਕਣ ਲੱਗਾ ਤਾ ਏ.ਐਸ.ਆਈ ਨੇ ਸ਼ੱਕ ਦੀ ਬਿਨਾਅ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਚੁਸਤੀ ਤੇ ਫੁਰਤੀ ਨਾਲ ਸਕੂਟਰੀ ਦੇ ਅੱਗੇ ਸਰਕਾਰੀ ਗੱਡੀ ਲਗਾ ਕੇ ਉਕਤ ਸਕੂਟਰੀ ਚਾਲਕ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਨਜੀਤ ਸਿੰਘ ਉਰਫ ਚੁੱਪੀ ਪੁੱਤਰ ਚਰਨ ਸਿੰਘ ਵਾਸੀ ਪਿੰਡ ਹੱਦੋਵਾਲ ਕਲਾ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਤੇ ਮਨਜੀਤ ਸਿੰਘ ਉਰਫ ਚੁੱਪੀ ਉਕਤ ਦੇ ਕਬਜੇ ਵਿਚਲੀ ਸਕੂਟਰੀ ਨੰਬਰੀ PB-07-AV-5727 ਰੰਗ ਚਿੱਟਾ ਮਾਰਕਾ ਹੋਂਡਾ ਐਕਟਿਵਾ ਦੀ ਤਲਾਸ਼ੀ ਹਸਬ-ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ। ਜਿਸ ਦੀ ਡਿੱਗੀ ਵਿੱਚੋ ਇੱਕ ਵਜ਼ਨਦਾਰ ਮੋਮੀ ਲਿਫਾਫਾ ਬ੍ਰਾਮਦ ਹੋਇਆ। ਜੋ ਮੋਮੀ ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ। ਜੋ ਬ੍ਰਾਮਦਾ ਹੈਰੋਇਨ ਦਾ ਇਲੈਕਟ੍ਰੋਨਿਕ ਕੰਡੇ ਨਾਲ ਵਜਨ ਕਰਨ ਤੇ 150 ਗ੍ਰਾਮ ਹੋਈ। ਜਿਸ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 45 ਮਿਤੀ 01-04-2024 ਜੁਰਮ 21B-61-85 NDPS Act ਥਾਣਾ ਆਦਮਪੁਰ, ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਵਾ ਕੇ ਮੁਸੰਮੀ ਮਨਜੀਤ ਸਿੰਘ ਉਰਫ ਚੱਪੀ ਉਕਤ ਨੂੰ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
ਮਨਜੀਤ ਸਿੰਘ ਉਰਫ ਚੁੱਪੀ ਉਕਤ ਨੇ ਆਪਣੀ ਪੁੱਛ ਗਿੱਛ ਦੋਰਾਨ ਦੱਸਿਆ ਕਿ ਚੱਬੇਵਾਲ ਦਾ ਰਹਿਣ ਵਾਲਾ ਬਿੰਦਰ ਨਾਮ ਦਾ ਉਸ ਦਾ ਸਾਥੀ ਜੋ ਇਸ ਸਮੇ ਵਿਦੇਸ਼ ਅਮਰੀਕਾ ਵਿੱਚ ਬੈਠ ਕੇ ਉਸ ਨੂੰ ਹੈਰੋਇਨ ਸਪਲਾਈ ਕਰਵਾਉਂਦਾ ਹੈ ਅਤੇ ਮਨਜੀਤ ਸਿੰਘ ਉਰਫ ਚੁੱਪੀ ਉਕਤ ਉਸ ਵੱਲੋਂ ਸਪਲਾਈ ਕੀਤੀ ਹੈਰੋਇਨ ਅੱਗੇ ਜਲੰਧਰ/ਹੁਸ਼ਿਆਰਪੁਰ ਦੇ ਇਲਾਕੇ ਵਿੱਚ ਪਰਚੂਨ ਵਿੱਚ ਵੇਚਦਾ ਹੈ। ਜੋ ਦੋਸ਼ੀ ਮਨਜੀਤ ਸਿੰਘ ਉਰਫ ਚੁੱਪੀ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਨਜੀਤ ਸਿੰਘ ਉਰਫ ਚੁੱਪੀ ਉਕਤ ਦੀ ਚੱਲ ਅਤੇ ਅਚਲ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।





























