
ਜਲੰਧਰ, ਐਚ ਐਸ ਚਾਵਲਾ। ਡਾਕਟਰ ਅੰਕੁਰ ਗੁਪਤਾ, ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਨ, ਆਈ.ਪੀ.ਐੱਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਕੁਲਵਿੰਦਰ ਸਿੰਘ ਵਿਰਕ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਜੈਪਾਲ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 02 ਨੌਜਵਾਨਾ ਨੂੰ 1014 ਨਸ਼ੀਲੀਅੰ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 29-03-2024 ਨੂੰ SI ਬਲਬੀਰ ਸਿੰਘ ਇੰਚਾਰਜ ਚੌਂਕੀ ਉਗੀ ਸਮੇਤ ਪੁਲਿਸ ਪਾਰਟੀ ਪਿੰਡ ਰਹੀਮਪੁਰ, ਆਧੀ ਨੂੰ ਜਾ ਰਹੇ ਸੀ ਤਾਂ ਜਸਦੇਵਾ ਕੋਲਡ ਸਟੋਰ ਉਗੀ ਪਾਸ ਪਿੰਡ ਰਹੀਮਪੁਰ ਵਲੋਂ ਪੈਦਲ ਆ ਰਹੇ ਸੋਨੀ ਉਰਫ ਕਾਮਾ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਭੰਡਾਲ ਦੋਨਾ ਥਾਣਾ ਸਦਰ ਕਪੂਰਥਲਾ ਅਤੇ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਬਿਸਾਖੀ ਸਿੰਘ ਵਾਸੀ ਪਿੰਡ ਵਰਿਆ ਦੋਨਾ ਥਾਣਾ ਸਦਰ ਕਪੂਰਥਲਾ ਨੂੰ ਸ਼ੱਕ ਦੇ ਤੌਰ ਤੇ ਕਾਬੂ ਕਰਕੇ ਸੋਨੀ ਉਰਫ ਕਾਮਾ ਪਾਸੋਂ 507 ਖੁੱਲੀਆਂ ਨਸ਼ੀਲੀਆਂ ਗੋਲੀਆਂ ਅਤੇ ਜਗਤਾਰ ਸਿੰਘ ਉਰਵ ਜੰਗੀ ਪਾਸੋਂ 507 ਖੁੱਲੀਅੰ ਨਸ਼ੀਲੀਆਂ ਗੋਲੀਆਂ ਕੁੱਲ 1014 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਕਾਬੂ ਕੀਤਾ ਗਿਆ। ਜਿਸ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 36 ਮਿਤੀ 29-03-2024 ਅ/ਧ 22-61-85 NDPS Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।





























