
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਅਜੇ ਵੀ ਭਾਜਪਾ ਦੀ ਮੋਦੀ ਸਰਕਾਰ ਭਾਰਤ ਦੇ ਕਿਸਾਨਾਂ ਦੀਆਂ ਵਾਜਬੀ ਮੰਗਾਂ ਪੂਰੀਆਂ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਬਿਨਾਂ ਸ਼ਰਤ ਕਰ ਦੇਵੇ ਤਾਂ ਭਾਜਪਾ ਪੰਜਾਬ ਦੀਆਂ ਲੋਕ ਸਭਾ ਸੀਟਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਹਾਰੇ ਜਿੱਤ ਸਕਦੀ ਹੈ ਅਤੇ ਸਿੱਖਾਂ ਵਿੱਚ ਆਪਣੀ ਸ਼ਾਖ ਵੀ ਬਹਾਲ ਕਰਵਾ ਸਕਦੀ ਹੈ, ਵਰਨਾ ਇਹ ਸਮਝੌਤਾ ਪੰਜਾਬ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਕਦੇ ਵੀ ਨਹੀਂ ਹੋ ਸਕਦਾ। ਸਮਝੌਤੇ ਦੀ ਗੇਂਦ ਭਾਜਪਾ ਵਾਲੇ ਪਾਲੇ ਵਿੱਚ ਜਾ ਚੁੱਕੀ ਹੈ, ਫੈਸਲਾ ਉਨ੍ਹਾਂ ਦੇ ਹੱਥ ਵਿੱਚ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ, ਪੰਜਾਬ ਅਤੇ ਪੰਜਾਬੀਅਤ ਦਾ ਭਲਾ ਲੋਚਣ ਵਾਲੀ ਪਾਰਟੀ ਹੈ, ਇਸ ਕਰਕੇ ਚੋਣਾਂ ਜਿੱਤਣ ਵਾਸਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।





























