
ਜਲੰਧਰ ਕੈਂਟ, ਐਚ ਐਸ ਚਾਵਲਾ। ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਫਗਵਾੜਾ ਰੋਡ, ਜਲੰਧਰ ਕੈਂਟ ਦੇ ਦੁਕਾਨਦਾਰਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਹਾਜ਼ਰ ਦੁਕਾਨਦਾਰ ਵੀਰਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਤਸਵੀਰ ਤੇ ਫੁੱਲਮਲਾਵਾਂ ਪਾ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ।
ਇਸ ਮੌਕੇ ਹਰਪ੍ਰੀਤ ਸਿੰਘ ਭਸੀਨ, ਜਗਮੋਹਨ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ ਆਨੰਦ ਅਤੇ ਰੂਪ ਲਾਲ ਲੰਬੜਦਾਰ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਐਸੇ ਸੂਰਬੀਰ ਕ੍ਰਾਂਤੀਕਾਰੀ ਯੋਧੇ ਸਨ, ਜੋ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਲਈ ਹੱਸਦੇ ਹੱਸਦੇ ਫਾਂਸੀ ਦੇ ਰਸਿਆਂ ਨੂੰ ਚੁੰਮਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਸਮੂਹ ਦੇਸ਼ਵਾਸੀਆਂ ਨੂੰ ਵੀ ਐਸੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ‘ਚ ਆਪਣਾ ਵਡਮੁੱਲਾ ਸਹਿਯੋਗ ਦੇਣ ਲਈ ਹਰ ਵਕਤ ਤਿਆਰ ਬੁਰ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਭਸੀਨ (ਨਿਊ ਜੱਸੀ ਮਨੀ ਚੇਂਜਰ) , ਜਗਮੋਹਨ ਸਿੰਘ ਖਹਿਰਾ (ਖਹਿਰਾ ਆਟੋ ਮੋਬਾਈਲ) ਅੰਮ੍ਰਿਤਪਾਲ ਸਿੰਘ ਆਨੰਦ (ਲਵਲੀ ਇਲੈਕਟ੍ਰਿਕਲ), ਰੂਪ ਲਾਲ ਲੰਬੜਦਾਰ (ਸਵਰਨ ਫੁਟਵੀਅਰ) ਚੰਦਰ ਮਨੀ ਚੋਪੜਾ (ਐਨ ਕੇ ਟੈਲੀਕਾਮ) ਸੰਜੀਵ ਕੁਮਾਰ ਰਾਣੂ (ਅਸ਼ੋਕਾ ਵਾਚ ਕੰਪਨੀ), ਪਵਿੱਤਰ ਸਿੰਘ, ਅਵਤਾਰ ਸਿੰਘ ਮਹਾਜਨ ਅਤੇ ਕਾਲੂ ਆਦਿ ਮੌਜੂਦ ਸਨ।





























