Latestਦੁਨੀਆਂਦੇਸ਼ਪੰਜਾਬ

ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ‘ਚ ਖਾਲਸਾ ਅਕੈਡਮੀ ਅੰਮ੍ਰਿਤਸਰ ਜੇਤੂ

ਜਲੰਧਰ, ਐਚ ਐਸ ਚਾਵਲਾ। ਖਾਲਸਾ ਅਕੈਡਮੀ ਅੰਮ੍ਰਿਤਸਰ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 10-9 ਦੇ ਫਰਕ ਨਾਲ ਹਰਾ ਕੇ ਉਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਹਾਕੀ ਮੈਦਾਨ ਤੇ ਕਰਵਾਏ ਗਏ ਟੂਰਨਾਮੈਂਟ ਵਿੱਚ ਖਾਲਸਾ ਸਕੂਲ ਅੰਮ੍ਰਿਤਸਰ ਨੇ ਪੀਆਈਐਸ ਮੋਹਾਲੀ ਨੂੰ ਸਖਤ ਮੁਕਾਬਲੇ ਮਗਰੋਂ 8-6 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਉਲੰਪੀਅਨ ਵਰਿੰਦਰ ਸਿੰਘ ਦੀ ਧਰਮ ਪਤਨੀ ਮਨਜੀਤ ਕੌਰ, ਅਲਫਾ ਹਾਕੀ ਦੇ ਡਾਇਰੈਕਟਰ ਜਤਿਨ ਮਹਾਜਨ ਅਤੇ ਨਿਤਨ ਮਹਾਜਨ ਨੇ ਜੇਤੂ ਟੀਮਾਂ ਨੁੂੰ ਇਨਾਮਾਂ ਦੀ ਵੰਡ ਕੀਤੀ।

ਜੇਤੂ ਟੀਮ ਨੂੰ ਅਲਫਾ ਹਾਕੀ ਸਟਿੱਕਾਂ ਅਤੇ ਜੇਤੂ ਟਰਾਫੀ, ਉਪ ਜੇਤੂ ਟੀਮ ਨੂੰ ਜੋਨੈਕਸ ਹਾਕੀ ਸਟਿੱਕਾਂ ਅਤੇ ਉਪ ਜੇਤੂ ਟਰਾਫੀ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਟਰਾਫੀ ਅਤੇ ਟਰੈਕ ਸੂਟਾਂ ਨਾਲ ਸਨਮਾਨਤ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਹਰਲੀਨ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਣ ਐਲਾਨਿਆ ਗਿਆ, ਉਸ ਨੂੰ ਟਰਾਫੀ ਦੇ ਨਾਲ ਨਾਲ 5100 ਰੁਪਏ ਨਕਦ ਨਾਲ ਇਸੇ ਕਾਲਜ ਦੀ ਗੋਲ ਕੀਪਰ ਜਸ਼ਨਪ੍ਰੀਤ ਕੌਰ ਨੂੰ ਬੇਹਤਰੀਨ ਗੋਲਕੀਪਰ, ਉਸ ਨੂੰ ਵੀ 5100 ਰੁਪਏ ਨਾਲ ਅਤੇ ਖਾਲਸਾ ਅਕੈਡਮੀ ਅੰਮ੍ਰਿਤਸਰ ਦੀ ਮੀਨਾਕਸ਼ੀ ਨੂੰ ਬੇਹਤਰੀਨ ਡਿਫੈਂਡਰ, ਉਸ ਨੂੰ ਵੀ 5100 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵਲੋਂ ਉਲੰਪੀਅਨ ਵਰਿੰਦਰ ਸਿਮਘ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ।

ਇਸ ਮੌਕੇ ਤੇ ਵਕਤ ਏ ਆਗਾਜ਼ ਐਨਜੀਓ ਵਲੋਂ ਉਲੰਪੀਅਨ ਵਰਿੰਦਰ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਧਰਮ ਪਤਨੀ ਕੋਲੋਂ ਹਾਕੀ ਮੈਦਾਨ ਵਿਖੇ ਬੂਟਾ ਲਗਵਾਇਆ ਗਿਆ।
ਫਾਇਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 5-5 ਦੀ ਬਰਾਬਰੀ ਤੇ ਸਨ।ਫਾਇਨਲ ਮੁਕਾਬਲੇ ਤੋਂ ਪਹਿਲਾਂ ਮਹਿਲਾ ਮਾਸਟਰਜ਼ ਟੀਮਾਂ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ ਜਿਸ ਵਿੱਚ ਮਾਸਟਰਜ਼ ਜਲੰਧਰ ਨੇ ਮਾਸਟਰਜ਼ ਕੈਨੇਡਾ ਨੂੰ 12-7 ਦੇ ਫਰਕ ਨਾਲ ਹਰਾਇਆ।ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਸਮੇਂ ਅਸ਼ਫਾਕ ਉਲਾ ਖਾਨ ਸੀਈਓ ਰਾਊਂਡ ਗਲਾਸ, ਐਚ ਐਸ ਸੰਘਾ, ਇਕਬਾਲ ਸਿੰਘ ਸੰਧੂ, ਦਲਜੀਤ ਸਿੰਘ ਆਈਆਰਐਸ, ਜਤਿੰਦਰ ਸਿੰਘ ਪ੍ਰਧਾਨ ਧੰਨੋਵਾਲੀ ਸਪੋਰਟਸ ਕਲੱਬ ਅਤੇ ਮੈਂਬਰ, ਡਾਕਟਰ ਨਵਜੋਤ ਸਿੰਘ ਕੇਜੀਐਮ ਹਸਪਤਾਲ, ਡਾਕਟਰ ਜਸਲੀਨ ਕੌਰ, ਅਮੋਲਕ ਸਿੰਘ ਬਾਬਾ ਬਕਾਲਾ, ਸਤਿੰਦਰ ਸਿੰਘ ਆਰਸੀਐਫ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ (ਸਪੁੱਤਰ ਉਲੰਪੀਅਨ ਵਰਿੰਦਰ ਸਿੰਘ ਦੇ ਸਪੁੱਤਰ), ਕੁਲਦੀਪ ਕੌਰ ਨੂੰਹ, ਸਰਬਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ (ਪੋਤਰੇ), ਵਰਿੰਦਰ ਸਿੰਘ, ਰਾਸ਼ਟਰੀ ਖਿਡਾਰਣ ਡਾਕਟਰ ਕੀਰਤੀ ਰੰਧਾਵਾ, ਕੁਲਬੀਰ ਸਿੰਘ ਸੈਣੀ, ਪਰਮਿੰਦਰ ਕੌਰ, ਨਵਜੀਤ ਕੌਰ ਅਤੇ ਕੰਚਨ, ਰਵਿੰਦਰ ਸਿੰਘ ਲਾਲੀ, ਕੁਲਦੀਪ ਸਿੰਘ ਅਤੇ ਬਲਜੋਤ ਸੰਘਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button