
ਜਲੰਧਰ, ਐਚ ਐਸ ਚਾਵਲਾ। ਫੌਜ ਭਰਤੀ ਦਫਤਰ, ਜਲੰਧਰ ਪੰਜਾਬ ਰਾਜ ਦੇ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਲਈ ਅਗਨੀਪਥ ਸਕੀਮ ਅਧੀਨ ਅਗਨੀਵੀਰ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਫੌਜ ਵਿੱਚ ਭਰਤੀ ਹੋਣ ਵਾਲੀ ਸਾਂਝੀ ਦਾਖਲਾ ਪ੍ਰੀਖਿਆ ਲਈ ਅਣਵਿਆਹੇ ਪੁਰਸ਼ ਉਮੀਦਵਾਰਾਂ ਤੋਂ ਆਨਲਾਈਨ ਬਿਨੈ-ਪੱਤਰ ਪ੍ਰਕਿਰਿਆ 13 ਫਰਵਰੀ ਤੋਂ 22 ਮਾਰਚ 2024 ਨੂੰ ਕੀਤੀ ਜਾਵੇਗੀ। ਆਈ ਅਗਨੀਵੀਰ (ਜਨਰਲ ਡਿਊਟੀ), ਅਗਨੀਵੀਰ (ਆਫਿਸ ਅਸਿਸਟੈਂਟ/ਸਟੋਰ ਕੀਪਰ ਟੈਕਨੀਕਲ), ਅਗਨੀਵੀਰ (ਤਕਨੀਕੀ), ਅਗਨੀਵੀਰ ਟਰੇਡਸਮੈਨ 10ਵੀਂ ਪਾਸ ਅਤੇ ਅਗਨੀਵੀਰ ਟਰੇਡਸਮੈਨ 8ਵੀਂ ਪਾਸ ਲਈ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ।





























