
ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ, ਨਤਮਸਤਕ ਹੋ ਕੇ ਪ੍ਰਾਪਤ ਕੀਤਾ ਪ੍ਰਭੂ ਦਾ ਅਸ਼ੀਰਵਾਦ
ਜਲੰਧਰ ਕੈਂਟ, ਐਚ ਐਸ ਚਾਵਲਾ। ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਹਰ ਸਾਲ ਦੀ ਤਰਾਂ ਭਗਵਾਨ ਵਾਲਮੀਕਿ ਮੰਦਿਰ ਹੈੱਡਕੁਆਰਟਰ, ਮੁਹੱਲਾ ਨੰਬਰ 30 ਤੋਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸਦੀ ਅਗਵਾਈ ਨਵਯੁਵਕ ਵਾਲਮੀਕਿ ਸਭਾ ਦੇ ਪ੍ਰਧਾਨ ਭਾਰਤ ਬੱਤਰਾ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ।

ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਪਤਨੀ ਵਰਿੰਦਰ ਪ੍ਰੀਤ ਕੌਰ, ਆਮ ਆਦਮੀ ਪਾਰਟੀ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਦੀਪਕ ਬਾਲੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਕੌਂਸਲਰ ਮੌਂਟੂ ਸੱਭਰਵਾਲ, ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ, ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ, ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਅਸ਼ਵਨੀ ਗਰਗ, ਭਾਜਪਾ ਜਲੰਧਤ ਕੈਂਟ ਦੇ ਸੀਨੀਅਰ ਆਗੂ ਸੰਜੇ ਕਾਲਰਾ, ਜਗਮੋਹਨ ਵਰਮਾ, ਓਮ ਪ੍ਰਕਾਸ਼ ਮੱਕੜ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਪੱਪੂ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਝੰਡੇ ਦੀ ਰਸਮ ਸ਼੍ਰੀਮਤੀ ਵਰਿੰਦਰ ਪ੍ਰੀਤ ਕੌਰ ਵਲੋਂ ਨਿਭਾਈ ਗਈ ਅਤੇ ਸ਼ੋਭਾ ਯਾਤਰਾ ਦਾ ਉਦਘਾਟਨ ਦੀਪਕ ਬਾਲੀ ਨੇ ਕੀਤਾ। ਮੰਦਿਰ ਕੰਪਲੈਕਸ ਤੋਂ ਆਰੰਭ ਹੋਈ ਇਸ ਸ਼ੋਭਾ ਯਾਤਰਾ ਵਿੱਚ ਸੁੰਦਰ ਅਤੇ ਮਨਮੋਹਕ ਝਾਕੀਆਂ ਨੇ ਸਾਰਿਆਂ ਨੂੰ ਆਕਰਸ਼ਿਤ ਕਰ ਦਿੱਤਾ। “ਜੈ ਵਾਲਮੀਕੀ, ਹਰ ਹਰ ਵਾਲਮੀਕੀ” ਦੇ ਜੈਕਾਰਿਆਂ ਨਾਲ ਸਾਰੇ ਨਗਰ ਦਾ ਮਾਹੌਲ ਭਗਤੀ ਮਈ ਬਣ ਗਿਆ। ਸ਼ੋਭਾ ਯਾਤਰਾ ਦੇ ਪੂਰੇ ਰੂਟ ‘ਤੇ ਵੱਖ-ਵੱਖ ਸੰਸਥਾਵਾਂ ਵਲੋਂ DJ ਸਟੇਜਾਂ ਲਗਾਈਆਂ ਗਈਆਂ ਅਤੇ ਅਨੇਕਾਂ ਪ੍ਰਕਾਰ ਦੇ ਸਵਾਦਿਸ਼ਟ ਲੰਗਰ ਲਗਾਏ ਗਏ।

ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪਾਲਕੀ ‘ਤੇ ਨਗਰਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ, ਨਤਮਸਤਕ ਹੋ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਨਵਯੁਵਕ ਵਾਲਮੀਕਿ ਸਭਾ ਵੱਲੋਂ ਸਾਰੇ ਮਹਿਮਾਨਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ ਅਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਵਯੁਵਕ ਵਾਲਮੀਕੀ ਸਭਾ ਦੇ ਪ੍ਰਧਾਨ ਭਾਰਤ ਬਤਰਾ ਨੇ ਸਾਰੇ ਸਹਯੋਗੀਆਂ, ਨਗਰਵਾਸੀਆਂ ਅਤੇ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਸੈਕਟਰੀ ਦੀ ਸੇਵਾ ਰਜਿੰਦਰ ਕੁਮਾਰ ਡਿੰਪਲ ਹੰਸ ਨੇ ਬਾਖੂਬੀ ਨਿਭਾਈ।

ਇਸ ਮੌਕੇ ਏਸੀਪੀ ਰਾਜਕੁਮਾਰ, ਵਰਿੰਦਰ ਕੁਮਾਰ, ਰਜਿੰਦਰ ਕੁਮਾਰ ਡਿੰਪਲ ਹੰਸ, ਰਾਜਨ ਘਈ, ਅਜੇ ਸਹੋਤਾ, ਵਿਜੇ ਕੁਮਾਰ, ਵਿਕਰਮ ਬੱਤਰਾ, ਵਿਜੇ ਬੱਤਰਾ, ਅਜੇ ਕੁਮਾਰ, ਹਰਪ੍ਰੀਤ ਸਿੰਘ ਭਸੀਨ, ਮਨਵੀਰ ਸਿੰਘ, ਅੰਮ੍ਰਿਤਪਾਲ ਸਿੰਘ ਲਵਲੀ, ਜਗਮੋਹਨ ਸਿੰਘ ਜੋਗਾ, ਰਾਜ ਕੁਮਾਰ ਰਾਜਾ, ਪਵਿੱਤਰ ਸਿੰਘ, ਅਖਿਲ ਸੂਰੀ, ਮਨੋਜ ਧਨਵਾਲ, ਰੋਹਿਤ ਨਾਹਰ, ਰਾਘਵ ਗੁਪਤਾ, ਮੋਹਿਤ, ਗੁਰਵਿੰਦਰ ਸਿੰਘ ਲਾਂਬਾ, ਪ੍ਰਦੀਪ ਕੁਮਾਰ ਚੀਕੂ, ਮਨੀਸ਼ ਬਖਸ਼ੀ, ਰਵੀ ਕੁਮਾਰ, ਲਾਡੀ ਸਰਵਟੇ, ਗੌਤਮ ਸਰਵਟੇ, ਜੋਗਿੰਦਰ ਸਿੰਘ ਟੀਟੂ, ਸੰਤੋਸ਼ ਪਾਂਡੇ, ਮਨਜੀਤ ਪਾਂਡੇ, ਰਵੀ ਕੁਮਾਰ ਜਾਰਜ, ਅਨਵਰ, ਬਚਿਤਰ ਸਿੰਘ, ਚਰਨਜੀਤ ਸਿੰਘ ਚੱਢਾ, ਅਸ਼ੋਕ ਬੱਤਰਾ, ਕੇਵਲ ਬੱਤਰਾ, ਸੋਨੂੰ ਦੀਪਕ ਆਦਿ ਹਾਜ਼ਰ ਸਨ।















































