ਦੇਸ਼ਦੁਨੀਆਂਪੰਜਾਬ

ਲੋਕ ਪੱਖੀ ਨੀਤੀਆਂ ਨੂੰ ਲੈ ਕੇ 2027 ਵਿੱਚ ਵੀ ਜੋਰਾਂ ਸ਼ੋਰਾਂ ਨਾਲ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ – ਰਮਣੀਕ ਸਿੰਘ ਰੰਧਾਵਾ

ਕਿਹਾ- ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੂਬੇ ਦੇ ਆਮ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਕੀਤੀਆਂ ਪੂਰੀਆਂ, ਜਿਸਤੋਂ ਬਜ਼ੁਰਗ, ਮਾਤਾਵਾਂ, ਭੈਣਾਂ, ਨੌਜਵਾਨ ਬੱਚੇ ਅਤੇ ਬੱਚੀਆਂ ਸੰਤੁਸ਼ਟ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਮੁੱਖਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਮੁੜ ਜੋਰਾਂ ਸ਼ੋਰਾਂ ਨਾਲ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਲੰਧਰ ਦੇ ਲੋਕ ਸਭਾ ਇੰਚਾਰਜ ਅਤੇ ਇਮਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਸ. ਰਮਣੀਕ ਸਿੰਘ ਰੰਧਾਵਾ ਨੇ PRIME INDIAN NEWS ਦੇ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਜਦੋਂ ਦੀ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਮਾਨਯੋਗ ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ ਜੀ, ਸਾਰੇ ਕੈਬਨਿਟ ਮੰਤਰੀ ਸਾਹਿਬਾਨ, ਸਾਰੇ ਵੱਖ ਵੱਖ ਵਿਭਾਗਾਂ ਦੇ ਚੇਅਰਮੈਨ ਸਾਹਿਬਾਨ, ਸਾਰੇ ਕੌਂਸਲਰ ਸਾਹਿਬਾਨ, ਸਾਰੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਸਾਰੇ ਬਲਾਕ ਪੱਧਰੀ ਪ੍ਰਧਾਨ ਸਾਹਿਬਾਨ, ਸਾਰੇ ਬਲਾਕ ਸੰਮਤੀ ਮੈਂਬਰ ਸਾਹਿਬਾਨ, ਸਾਰੇ ਵਲੰਟੀਅਰ ਸਾਹਿਬਾਨ ਦੇ ਨਾਲ ਨਾਲ ਸਾਰੇ ਵਰਕਰ ਸਾਹਿਬਾਨ ਆਪਣੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਆਮ ਲੋਕਾਂ ਵਿਚੋਂ ਵਿੱਚਰ ਕੇ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਵਾ ਰਹੇ ਹਨ।

ਸ. ਰੰਧਾਵਾ ਨੇ ਕਿਹਾ ਕਿ ਅਸੀ ਸਾਰੇ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ ਅਤੇ ਸੂਬੇ ਦੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਖਾਤਰ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਤੇ ਹਮੇਸ਼ਾਂ ਖੜੇ ਰਹਾਂਗੇ।

ਰਾਜਨੀਤੀ ਵਿੱਚ ਚੱਲ ਰਹੇ ਉਥਲ ਪੁਥਲ ਬਾਰੇ ਸ. ਰੰਧਾਵਾ ਨੇ ਕਿਹਾ ਕਿ ਰਾਜਨੀਤੀ ਤਾਂ ਸਦੀਆਂ ਤੋਂ ਹੀ ਚਲਦੀ ਆ ਰਹੀ ਹੈ ਪਰ ਹੁਣ ਡੈਮੋਕਰੇਸੀ ਹੈ, ਜਿਸਦੇ ਚਲਦਿਆਂ ਪੰਜਾਬ ਵਾਸੀ ਭਲੀ ਭਾਂਤ ਜਾਣੂ ਹੋ ਚੁੱਕੇ ਹਨ ਕਿ ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜੋ ਸੂਬੇ ਦੇ ਆਮ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਵੀ ਕੀਤੀਆਂ ਹਨ, ਜਿਸਤੋਂ ਬਜ਼ੁਰਗ, ਮਾਤਾਵਾਂ, ਭੈਣਾਂ, ਨੌਜਵਾਨ ਬੱਚੇ ਅਤੇ ਬੱਚੀਆਂ ਸਾਰੇ ਹੀ ਸੰਤੁਸ਼ਟ ਹਨ।

ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਸ. ਰਮਣੀਕ ਸਿੰਘ ਰੰਧਾਵਾ ਨੇ ਜਬਰਦਸਤ ਅੰਦਾਜ਼ ਵਿੱਚ ਕਿਹਾ ਕਿ ਵਿਰੋਧੀ ਪਾਰਟੀਆਂ ਜਿਨਾ ਮਰਜੀ ਝੂਠਾ ਪ੍ਰਚਾਰ ਕਰੀ ਜਾਣ ਪਰ ਸੂਬੇ ਅੰਦਰ ਮੁੜ ਜੋਰਾਂ ਸ਼ੋਰਾਂ ਨਾਲ ਅਗੇ ਨਾਲੋਂ ਵੱਧ ਸੀਟਾਂ ਲੈ ਕੇ ਪੂਰਨ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।

Related Articles

Back to top button