
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਰੱਗ ਡਿਸਪੋਜ਼ਲ ਕਮੇਟੀ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ PPS, DCP Investigation, ਸ਼੍ਰੀ ਦੇਵ ਸਿੰਘ, PPS, ADCP Investigation ਅਤੇ ਸ੍ਰੀ ਵਿਜੇ ਕੰਵਰ ਪਾਲ, PPS ACP CAW ਦੀ ਨਿਗਰਾਨੀ ਹੇਠ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ NDPS ACT ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਮਿਤੀ 21.10.2026 ਨੂੰ ਨਸ਼ਟ ਕੀਤਾ ਗਿਆ।

ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ NDPS ACT ਐਕਟ ਤਹਿਤ ਦਰਜ ਮੁਕੱਦਮਿਆ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ ਦੀ ਖੇਪ ਨੂੰ ABS Food & Beverage, Village Raowali Jalandhar, ਵਿਖੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਨਸ਼ਟ ਕੀਤਾ ਗਿਆ।

ਨਸ਼ਟ ਕੀਤੇ ਗਏ ਨਸ਼ੇ ਦੀ ਇਸ ਖੇਪ ਵਿੱਚ ਕੁੱਲ 30 ਕਿੱਲੋ ਪੌਪੀ ਹਸਕ, 04 ਕਿੱਲੋ 376 ਗ੍ਰਾਮ ਹੈਰੋਈਨ, 15 ਗ੍ਰਾਮ ਸਮੈਕ, 31 ਕਿੱਲੋ 222 ਗ੍ਰਾਮ ਗਾਂਜਾ, 03 ਕਿੱਲੋ 106 ਗ੍ਰਾਮ ਚਰਸ ਸ਼ਾਮਲ ਹਨ। ਕੁੱਲ 68 ਕਿੱਲੋ 719 ਗ੍ਰਾਮ ਦੇ ਵੱਖ ਵੱਖ ਨਸ਼ੀਲੇ ਪਦਾਰਥ ਦਾ ਨਸ਼ਟੀਕਰਨ ਕੀਤਾ ਗਿਆ। ਨਸ਼ਿਆਂ ਦੇ ਇਸ ਨਸ਼ਟੀਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ, ਇਹ ਨਸ਼ਾ ਭਵਿੱਖ ਵਿੱਚ ਗਲਤ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾ ਸਕੇ।

ਕਮਿਸ਼ਨਰੇਟ ਪੁਲਿਸ ਜਲੰਧਰ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਵਚਨਬੱਧ ਹੈ ਤੇ ਨਸ਼ਾ ਵਿਰੋਧੀ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਜਲੰਧਰ ਸ਼ਹਿਰ ਨੂੰ ਨਸ਼ਾ-ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ। ਨਾਗਰਿਕਾਂ ਨੂੰ ਅਪੀਲ ਹੈ ਕਿ ਪੁਲਿਸ ਨਾਲ ਸਹਿਯੋਗ ਕਰਨ ਤੇ ਕਿਸੇ ਵੀ ਗੈਰ-ਕਾਨੂੰਨੀ ਗਤਿਵਿਧੀ ਬਾਰੇ ਜਾਣਕਾਰੀ ਦੇਣ ਲਈ 112 ਜਾਂ ਐਂਟੀ-ਡਰੱਗ ਹੈਲਪ ਲਾਈਨ ਨੰਬਰ 97791-00200 ਤੇ ਕਾਲ ਕਰਨ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।















