ਦੇਸ਼ਦੁਨੀਆਂਪੰਜਾਬ

ਚੈਕਿੰਗ ਦੌਰਾਨ ਟਰੱਕ ਡਰਾਈਵਰ ਦੇ ਥੱਪੜ ਮਾਰਨ ਵਾਲਾ ਟ੍ਰੈਫਿਕ ਕਰਮਚਾਰੀ ਲਾਈਨ ਹਾਜਰ, ਹੋਵੇਗੀ “ਮਹਿਕਮਾਨਾ ਵਿਭਾਗੀ ਕਾਰਵਾਈ” – ACP ਅਜੈ ਸਿੰਘ

ਜਲੰਧਰ, ਐਚ ਐਸ ਚਾਵਲਾ। ਸ਼੍ਰੀ ਅਜੈ ਸਿੰਘ PPS, ACP ਟ੍ਰੈਫਿਕ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਅਧੀਨ ਕੈਂਟ ਇਲਾਕੇ ਦੇ ਨਜ਼ਦੀਕ ਟ੍ਰੈਫਿਕ ਕਰਮਚਾਰੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ।

ਚੈਕਿੰਗ ਦੌਰਾਨ ਟਰੱਕ ਡਰਾਈਵਰ ਵੱਲੋਂ ਆਪਣਾ ਡਰਾਈਵਿੰਗ ਲਾਇਸੈਂਸ ਮੋਬਾਇਲ ਫੋਨ ਰਾਹੀਂ ਟ੍ਰੈਫਿਕ ਕਰਮਚਾਰੀਆਂ ਨੂੰ ਚੈੱਕ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਮੋਬਾਇਲ ਫੋਨ ਨੂੰ ਲੈ ਕੇ ਟਰੱਕ ਡਰਾਈਵਰ ਅਤੇ ਟ੍ਰੈਫਿਕ ਕਰਮਚਾਰੀ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਟ੍ਰੈਫਿਕ ਕਰਮਚਾਰੀ ਵੱਲੋਂ ਤੈਸ਼ ਵਿੱਚ ਆ ਕੇ ਟਰੱਕ ਡਰਾਈਵਰ ਦੇ ਥੱਪੜ ਮਾਰਿਆ ਗਿਆ।

ACP ਟ੍ਰੈਫਿਕ ਜਲੰਧਰ ਨੇ ਕਿਹਾ ਕਿ ਪੁਲਿਸ ਕਰਮਚਾਰੀ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ **ਬਿਲਕੁਲ ਵੀ ਉਚਿਤ ਨਹੀਂ ਹੈ** ਅਤੇ ਪੁਲਿਸ ਵਿਭਾਗ ਵੱਲੋਂ ਆਮ ਜਨਤਾ ਨਾਲ ਹਮੇਸ਼ਾ ਮਰਿਆਦਾ, ਸੰਜਮ ਅਤੇ ਕਾਨੂੰਨ ਅਨੁਸਾਰ ਵਿਵਹਾਰ ਕਰਨ ਦੀ ਹਦਾਇਤ ਹੈ।

ਉਨ੍ਹਾਂ ਦੱਸਿਆ ਕਿ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਸਬੰਧਤ ਟ੍ਰੈਫਿਕ ਕਰਮਚਾਰੀ ਨੂੰ **ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ**। ਇਸ ਤੋਂ ਇਲਾਵਾ ਉਸ ਕਰਮਚਾਰੀ ਵਿਰੁੱਧ **ਮਹਿਕਮਾਨਾ ਵਿਭਾਗੀ ਕਾਰਵਾਈ** ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਪੁਲਿਸ ਕਰਮਚਾਰੀ ਵੱਲੋਂ ਡਿਊਟੀ ਦੌਰਾਨ ਅਨੁਸ਼ਾਸਨਹੀਣਤਾ ਜਾਂ ਆਮ ਲੋਕਾਂ ਨਾਲ ਗਲਤ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Back to top button