Latestਦੁਨੀਆਂਦੇਸ਼ਪੰਜਾਬ

ਪੁਲਿਸ ਕਮਿਸ਼ਨਰੇਟ ਜਲੰਧਰ ਨੇ 72 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦਿਆਂ 06 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

72 ਲੱਖ ਰੁਪਏ ਕੈਸ਼ (ਲੁੱਟ ਦੀ ਰਕਮ), 02 ਕਾਰਾਂ ਬਿਨਾਂ ਨੰਬਰੀ, 02 ਮੋਬਾਈਲ ਫੋਨ, 01 ਬੇਸਬੈਟ, 01 ਡੰਡਾ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਦਿੱਤਿਆ ਐਸ. ਵਾਰੀਅਰ, ਆਈ.ਪੀ.ਐਸ. ਡੀ.ਸੀ.ਪੀ. ਸਿਟੀ, ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਲੁੱਟਾਂ ਖੋਹਾਂ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਦੇਵ ਸਿੰਘ, ਪੀ.ਪੀ.ਐਸ.. ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ, ਮੁਖਤਿਆਰ ਰਾਏ, ਪੀ.ਪੀ.ਐਸ., ਏ.ਡੀ.ਸੀ.ਪੀ.-1, ਰਾਜੇਸ਼ ਠਾਕੁਰ ਪੀ.ਪੀ.ਐਸ. ਏ.ਸੀ.ਪੀ. ਸੈਂਟਰਲ ਜਲੰਧਰ ਦੀ ਅਗਵਾਈ ਹੇਠ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ, ਐਸ.ਆਈ. ਮਨਜਿੰਦਰ ਸਿੰਘ ਇੰਚਾਰਜ ਸਪੈਸ਼ਲ ਸੈਲ, ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਕ੍ਰਾਈਮ ਬ੍ਰਾਂਚ ਅਤੇ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਰਾਮਾ ਮੰਡੀ ਸ਼ਾਮਿਲ ਸਨ। ਜਿਨ੍ਹਾਂ ਜੋਆਇੰਟ ਆਪਰੇਸ਼ਨ ਕਰਕੇ 72 ਲੱਖ ਦੀ ਖੋਹ ਕਰਨ ਵਾਲੇ 06 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾ ਪਾਸਿਓ 72 ਲੱਖ ਰੁਪਏ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਮਿਤੀ 17.08.26 ਨੂੰ SI ਪ੍ਰੇਮਪਾਲ ਪਾਸ ਥਾਣਾ ਰਾਮਾ ਮੰਡੀ ਲਲਿਤ ਮਿੱਤਲ ਪੁੱਤਰ ਜਯੋਤੀ ਪ੍ਰਸਾਦ ਮਕਾਨ ਨੰਬਰ 3999-ਬੀ ਸੋਰਿਆ ਇਨਕਲੇਵ ਰਮਾ ਮੰਡੀ ਜਲੰਧਰ ਨੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 17.08.2026 ਨੂੰ ਉਹ ਆਪਣੀ ਕਾਰ ਨੰਬਰੀ PB08-CZ-3589 ਤੇ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾ ਰਸਤੇ ਵਿੱਚ ਇੱਕ ਚਿੱਟੇ ਰੰਗ ਦੀ ਗੱਡੀ ਨੇ ਉਸਦੀ ਕਾਰ ਨੂੰ ਪਿੱਛਿਓਂ ਹਿੱਟ ਕੀਤਾ ਅਤੇ ਉਸ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਉਸਦੀ ਕਾਰ ਦੇ ਸ਼ੀਸ਼ੇ ਤੇ ਰਾਡ ਮਾਰ ਕੇ ਉਸਦੀ ਕਾਰ ਵਿੱਚ ਪਿਆ ਇੱਕ ਬੈਗ ਜਿਸ ਵਿੱਚ ਲਗਭਗ 72 ਲੱਖ ਰੁਪਏ ਸਨ ਲੈ ਕੇ ਫਰਾਰ ਹੋ ਗਏ। ਜਿਸਤੇ SI ਪ੍ਰੇਮਪਾਲ ਸਮੇਤ ਟੀਮ ਨੇ ਬਿਨਾ ਦੇਰੀ ਮੋਕਾ ਪਰ ਜਾ ਕੇ ਮੌਕੇ ਦਾ ਜਾਇਅਜਾ ਲਿਆ ‘ਤੇ ਮੁਕੱਦਮਾ ਨੰਬਰ 205 ਮਿਤੀ 18.08.2026 ਅ/ਧ 309(4) BNS ਥਾਣਾ ਰਾਮਾ ਮੰਡੀ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਦੌਰਾਨੇ ਤਫਤੀਸ਼ ਸੀਨੀਅਰ ਅਫਸਰਾਨ ਬਾਲਾ ਵੱਲੋਂ ਬਿਨਾਂ ਦੇਰੀ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ, ਜਿਸ ਦੁਆਰਾ ਮੁਕੰਦਮਾ ਵਿੱਚ ਲੋੜੀਂਦਾ ਦੋਸ਼ੀਆਂ ਨੂੰ ਟਰੇਸ ਕਰਕੇ ਜਲਦ ਹੀ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾ ਦੀ ਪਛਾਣ ਸਾਹਿਲ ਪੁੱਤਰ ਮੰਗਲ ਰਾਮ, ਵਿਕਾਸ ਪੁੱਤਰ ਮੰਗਲ ਰਾਮ ਵਾਸੀਆਨ ਪਿੰਡ ਪਾੜਾ ਥਾਣਾ ਤਿੱਬੜ ਗੁਰਦਾਸਪੁਰ ਹਾਲ ਵਾਸੀਆਨ ਕਿਰਾਏਦਾਰ ਗਲੀ ਨੰਬਰ 2 ਗੁਰੂ ਨਾਨਕ ਕਲੋਨੀ ਨੇੜੇ ਗੁਰੂ ਨਾਨਕ ਕਾਲਜ ਬਟਾਲਾ ਜਲੰਧਰ ਰੋਡ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ, ਰਣਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਵੀ ਬਾਰਾਦਰੀ ਨੇੜੇ ਉਮਰਪੁਰਾ ਸ੍ਰੀ ਹਰਗੋਬਿੰਦਪੁਰ ਰੋਡ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ, ਸੰਨੀ ਖੋਸਲਾ ਉਰਫ ਮੋਨਾ ਪੁੱਤਰ ਗੋਪਾਲ ਖੋਸਲਾ ਵਾਸੀ ਮਕਾਨ ਨੰਬਰ 248 ਗੁਰੂ ਅਮਰਦਾਸ ਨਗਰ ਨੇੜੇ ਵੇਰਕਾ ਮਿਲਕ ਪਲਾਂਟ ਥਾਣਾ ਡਵੀਜਨ ਨੰਬਰ 1 ਜਲੰਧਰ, ਹਰਦੀਪ ਸਿੰਘ ਉਰਫ ਦੀਪੂ ਪੁੱਤਰ ਜਸਵਿੰਦਰਪਾਲ ਵਾਸੀ ਪਿੰਡ ਵਡਾਲਾ ਕਲਾਂ ਕਪੂਰਥਲਾ, ਰਾਜਵੀਰ ਗਿੱਲ ਉਰਫ ਗਿੱਲ ਸਾਹਿਬ ਪੁੱਤਰ ਪਿਆਰਾ ਲਾਲ ਵਾਸੀ ਪਿੰਡ ਨੰਦਪੁਰ ਥਾਣਾ ਮਕਸੂਦਾਂ ਜਲੰਧਰ ਵਜੋਂ ਹੋਈ। ਜਿਨ੍ਹਾਂ ਪਾਸੋ 72 ਲੱਖ ਰੁਪਏ ਕੈਸ਼(ਲੁੱਟ ਦੀ ਰਕਮ), 02 ਕਾਰਾਂ ਬਿਨਾਂ ਨੰਬਰੀ, 02 ਮੋਬਾਈਲ ਫੋਨ, 01 ਬੇਸਬੈਟ, 01 ਡੰਡਾ ਵੀ ਬਾਮਦ ਕੀਤਾ ਗਿਆ।

ਤਫਤੀਸ਼ ਦੌਰਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁੱਖ ਦੋਸ਼ੀ ਤੇ ਸਾਜਿਸ਼ਕਰਤਾ ਵਜੋਂ ਸੰਨੀ ਖੋਸਲਾ ਉਰਫ ਮੋਨਾ ਦਾ ਨਾਮ ਸਾਹਮਣੇ ਆਇਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਪਾਸੋਂ ਦੋਸ਼ੀਆਂ ਦਾ 05 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ‘ਤੇ ਮੁਕੱਦਮਾ ਵਿੱਚ ਦੋਸ਼ੀਆਂ ਪਾਸਿਓ ਪੁੱਛਗਿੱਛ ਜਾਰੀ ਹੈ। ਜੋ ਵੀ ਹੋਰ ਤੱਥ ਸਾਹਮਣੇ ਆਉਣਗੇ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button