
ਕਿਹਾ – ਵਿਰੋਧੀ ਹੋਏ ਚਾਰੇ ਖਾਨੇ ਚਿੱਤ, ਸ. ਧਾਮੀ ਨੂੰ 117 ਅਤੇ ਅਖੌਤੀ ਪੰਥਕ ਕਹਾਉਣ ਵਾਲਿਆਂ ਨੂੰ ਪਈਆਂ ਸਿਰਫ 18 ਵੋਟਾਂ
PRIME INDIAN NEWS✍️H S CHAWLA
ਪੈਰਿਸ, (PIN) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂ ਵਾਲ, ਯੂਰਪ ਦੇ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਅਟਵਾਲ, ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਸੈਕਟਰੀ ਸੁਰਜੀਤ ਸਿੰਘ ਮਾਣਾ ਫਰਾਂਸ, ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਆਦਿ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ SGPC ਦਾ 5ਵੀਂ ਵਾਰ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆਂ ਹਨ।
ਉਕਤ ਅਹੁਦੇਦਾਰਾਂ ਨੇ ਕਿਹਾ ਕਿ ਇਸ ਚੋਣ ਮੁਕਾਬਲੇ ਵਿੱਚ ਵਿਰੋਧੀ ਚਾਰੇ ਖਾਨੇ ਚਿੱਤ ਹੋ ਗਏ, ਜਿਸਦੇ ਚਲਦਿਆਂ ਸ. ਧਾਮੀ ਨੂੰ 117 ਵੋਟਾਂ ਅਤੇ ਅਖੌਤੀ ਪੰਥਕ ਕਹਾਉਣ ਵਾਲਿਆਂ ਅਤੇ ਸਿਰਫ ਹਾਂ, ਜਾਂ, ਨਾਂ, ਦਾ ਸੁਆਲ ਖੜਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦੀ ਨੀਯਤ ਰੱਖਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ 18 ਵੋਟਾਂ ਹੀ ਪਈਆਂ। ਜਦਕਿ ਇੱਕ ਵੋਟ ਰੱਦ ਹੋਈ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਇਸ ਚੋਣ ਮੁਕਾਬਲੇ ਤੋਂ ਵਿਰੋਧੀਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੱਜ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਚੱਟਾਨ ਵਾਂਗੂ ਖੜੀ ਹੈ ਅਤੇ ਉਨ੍ਹਾਂ ਦੀ ਹੀ ਅਗਵਾਈ ਵਿੱਚ ਹੀ ਕੰਮ ਕਰਨਾ ਚਾਹੁੰਦੀ ਹੈ, ਜਿਸਦੀ ਜਿਉਂਦੀ ਜਾਗਦੀ ਮਿਸਾਲ ਅੱਜ ਵੇਖਣ ਨੂੰ ਮਿਲੀ ਹੈ।





























