ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ 30 ਗੁੰਮ ਅਤੇ ਖੋਹੇ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਅਸਲ ਮਾਲਕਾਂ ਨੂੰ ਵਾਪਸ ਸੌਂਪਿਆ

ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ CEIR ਪੋਰਟਲ ਦੀ ਸਹਾਇਤਾ ਨਾਲ 30 ਗੁੰਮ ਅਤੇ ਖੋਏ ਹੋਏ ਮੋਬਾਈਲ ਫੋਨਾਂ ਨੂੰ ਸਫਲਤਾਪੂਰਵਕ ਬਰਾਮਦ ਕੀਤਾ।

ਇਹ ਕਾਰਵਾਈ ਪੁਲਿਸ ਕਮਿਸ਼ਨਰ, ਜਲੰਧਰ, ਸ੍ਰੀਮਤੀ ਧਨਪ੍ਰੀਤ ਕੌਰ, IPS ਦੇ ਨਿਰਦੇਸ਼ਨਹੇਠ, ADCP (Operations) ਸ੍ਰੀ ਵਿਨੀਤ ਅਹਲਾਵਤ ਅਤੇ ACP (Cyber Crime) ਸ੍ਰੀਮਤੀ ਰੂਪਦੀਪ ਕੌਰ ਦੇ ਸਹਿਯੋਗ ਨਾਲ ਕੀਤੀ ਗਈ। ਕਮਿਸ਼ਨਰੇਟ ਪੁਲਿਸ ਜਲੰਧਰ ਦੇ IT ਸਟਾਫ ਦੇ ਯਤਨਾਂ ਰਾਹੀਂ, ਗੁੰਮ ਹੋਏ ਮੋਬਾਈਲਾਂ ਦੇ IMEI ਨੰਬਰਾਂ ਦਾ ਪਤਾ ਲਗਾਉਣ ਲਈ ਉੱਚਤਮ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ। ਪੂਰੀ ਜਾਂਚ ਦੇ ਬਾਅਦ, ਵੱਖ-ਵੱਖ ਬ੍ਰਾਂਡਾਂ ਦੇ ਇਹ 30 ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਦੇ ਦਿੱਤੇ ਗਏ।

CEIR ਪੋਰਟਲ, ਭਾਰਤ ਸਰਕਾਰ ਦੇ ਟੈਲੀਕਮਿ ਯੂਨੀਕੇਸ਼ਨ ਵਿਭਾਗ (DoT) ਦੀ ਇਕ ਪਹੁੰਚ ਹੈ, ਜੋ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਬਲੌਕ ਕਰਨ, ਉਹਨਾਂ ਦੇ ਦੁਰੁਪਯੋਗ ਨੂੰ ਰੋਕਣ ਅਤੇ IMEI ਆਧਾਰਿਤ ਟ੍ਰੈਕਿੰਗ ਰਾਹੀਂ ਸਾਰੇ ਟੈਲੀਕਾਮ ਨੈੱਟਵਰਕਾਂ ’ਤੇ ਬਰਾਮਦਗੀ ਸੌਖੀ ਬਣਾਉਂਦਾ ਹੈ।

ਜਲੰਧਰ ਕਮਿਸ਼ਨਰੇਟ ਪੁਲਿਸ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਤੁਰੰਤ CEIR ਪੋਰਟਲ (https://ceir.gov.in) ‘ਤੇ ਰਿਪੋਰਟਿੰਗ ਕਰਨ ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਮਦਦ ਅਤੇ ਬਰਾਮਦਗੀ ਹੋ ਸਕੇ।

Related Articles

Leave a Reply

Your email address will not be published. Required fields are marked *

Back to top button