
ਪਹਿਲਾ ਅਤੇ ਦੂਸਰਾ ਇਨਾਮ ਦੇਣ ਵਾਲੇ ਪੰਜਾਬ ਸਪੋਰਟਸ ਕਲੱਬ ਫਰਾਂਸ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਇਕਬਾਲ ਸਿੰਘ ਭੱਟੀ, ਅਜੀਤ ਸਿੰਘ ਲੰਬੜਦਾਰ, ਮਨਜੀਤ ਸਿੰਘ ਮਾਨ, ਦਲਜੀਤ ਸਿੰਘ ਦੋਧੀ, ਸੁਰਜੀਤ ਸਿੰਘ ਮਾਣਾ, ਜਸਵੰਤ ਸਿੰਘ ਭਦਾਸ, ਜਸਪ੍ਰੀਤ ਸਿੰਘ ਅਟਵਾਲ ਨੇ ਉਨ੍ਹਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਬੇਅੰਤ ਮਾਇਆ ਭੇਟ ਕਰਕੇ ਸਾਡੇ ਟੂਰਨਾਮੈਂਟ ਨੁੰ ਸਫਲ ਬਣਾਇਆ ਹੈ। ਇਸਦੇ ਨਾਲ ਨਾਲ ਉਨ੍ਹਾਂ ਕ੍ਰਮਵਾਰ ਪਹਿਲਾ ਅਤੇ ਦੂਸਰਾ ਇਨਾਮ ਦੇ ਕੇ ਮਾਣ ਬਖਸ਼ਣ ਵਾਲੇ ਪੰਜਾਬ ਸਪੋਰਟਸ ਕਲੱਬ ਫਰਾਂਸ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੇ ਪ੍ਰਬੰਧਕਾਂ ਦਾ ਵੀ ਸਪੈਸ਼ਲ ਧੰਨਵਾਦ ਕੀਤਾ ਹੈ।
ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂਹ ਪ੍ਰਬੰਧਕਾਂ ਨੇ ਸਾਰੇ ਸਹਯੋਗੀ ਸੱਜਣਾ ਅਤੇ ਸਹਯੋਗੀ ਕਲੱਬਾਂ ਦੇ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਖੂਬ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਮੇਲੇ ਕਰਵਾਉਣੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੁੰਦੀ, ਜੇਕਰ ਦਾਨੀ ਸੱਜਣ ਸਾਥ ਨਾ ਦੇਣ। ਉਨ੍ਹਾਂ ਕਿਹਾ ਕਿ ਸਾਡੇ ਕਲੱਬ ਨੂੰ ਸਹਿਯੋਗ ਕਰਨ ਵਾਲੇ ਇਨ੍ਹਾਂ ਸਾਰੇ ਵੀਰਾਂ ਦਾ ਅਹਿਸਾਨ ਅਸੀ ਕਦੇ ਨਹੀਂ ਭੁੱਲਾਂਗੇ ਬਲਕਿ ਆਪਣੇ ਦਿਲਾਂ ਵਿੱਚ ਵਸਾ ਕੇ ਰੱਖਾਂਗੇ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਨ੍ਹਾਂ ਸਭਨਾਂ ਦਾ ਸਹਿਯੋਗ ਇਸੇ ਤਰਾਂ ਹੀ ਮਿਲਦਾ ਰਹੇਗਾ।





























