ਦੇਸ਼ਦੁਨੀਆਂਪੰਜਾਬ

ਪ੍ਰਚੀਨ ਸ਼ਿਵ ਮੰਦਿਰ ਧਰਮਸ਼ਾਲਾ ਵਿਖੇ ਰਾਮ ਵਿਆਹ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ

ਜਲੰਧਰ, ਐਚ ਐਸ ਚਾਵਲਾ। ਬੀਤੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਚੀਨ ਸ਼ਿਵ ਮੰਦਿਰ ਧਰਮਸ਼ਾਲਾ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਪਵਿਤ੍ਰ ਜੀਵਨ ਤੇ ਆਧਾਰਿਤ ਰਾਮਲੀਲਾ ਦੇ ਸੰਦਰਭ ਵਿੱਚ ਵਿਸ਼ਾਲ ਪੱਧਰ ’ਤੇ ਰਾਮ ਵਿਆਹ ਸਬੰਧੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਧਾਰਮਿਕ ਭਾਵਨਾ, ਸ਼ਰਧਾ ਅਤੇ ਭਗਤੀ ਭਾਵ ਨਾਲ ਭਰਪੂਰ ਰਹੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

ਸ਼ੋਭਾ ਯਾਤਰਾ ਦੀ ਸ਼ੁਰੂਆਤ ਪ੍ਰਚੀਨ ਸ਼ਿਵ ਮੰਦਿਰ ਧਰਮਸ਼ਾਲਾ ਤੋਂ ਕੀਤੀ ਗਈ। ਉਦਘਾਟਨ ਸਮਾਗਮ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਦੁਸ਼ਹਿਰਾ ਗਰਾਊਂਡ ਦੇ ਪ੍ਰਧਾਨ ਰਾਜ ਕੁਮਾਰ ਸੂਰੀ ਅਤੇ ਵੈਲਕਮ ਪੰਜਾਬ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਰਿਬਨ ਕਟਾਈ ਕਰਕੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਰਵਾਨਾ ਕੀਤਾ।

ਰਾਮ ਵਿਆਹ ਦੀਆਂ ਝਲਕੀਆਂ ਦਰਸਾਉਂਦੇ ਸੁੰਦਰ ਸਜਾਏ ਰੱਥਾਂ ਨੇ ਸਾਰੇ ਮੌਜੂਦ ਭਗਤਾਂ ਨੂੰ ਆਕਰਸ਼ਿਤ ਕੀਤਾ। ਵੱਖ-ਵੱਖ ਪਾਤਰਾਂ ਦਾ ਰੂਪ ਧਾਰਨ ਕੀਤੇ ਬੱਚਿਆਂ ਅਤੇ ਕਲਾਕਾਰਾਂ ਨੇ ਰਾਮ ਵਿਆਹ ਦੇ ਪਵਿਤ੍ਰ ਪ੍ਰਸੰਗ ਨੂੰ ਜੀਵੰਤ ਕਰ ਦਿੱਤਾ। ਸ਼ੋਭਾ ਯਾਤਰਾ ਵਿੱਚ ਸ਼ਾਨਦਾਰ ਘੋੜੇ, ਬਾਜੇ-ਗਾਜੇ, ਭਗਤੀ ਕੀਰਤਨ ਟੋਲੀਆਂ ਅਤੇ ਧਾਰਮਿਕ ਜਥੇ ਸ਼ਾਮਲ ਰਹੇ।

ਸ਼ੋਭਾ ਯਾਤਰਾ ਜਦੋਂ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਅਤੇ ਮੁੱਖ ਚੌਂਕਾਂ ਰਾਹੀਂ ਗੁਜ਼ਰੀ ਤਾਂ ਹਰ ਪਾਸੇ ਭਗਤੀਮਈ ਮਾਹੌਲ ਬਣ ਗਿਆ। ਰਸਤੇ ਵਿੱਚ ਲੋਕਾਂ ਨੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਸ਼ਰਧਾਲੂਆਂ ਵੱਲੋਂ ਵਿਸ਼ਾਲ ਲੰਗਰ ਸੇਵਾ ਅਤੇ ਮਠਿਆਈਆਂ ਵੰਡੀਆਂ ਗਈਆਂ। ਸੰਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਦੇ ਜੈਕਾਰਿਆਂ ਨਾਲ ਸਾਰੇ ਮਾਹੌਲ ਨੂੰ ਗੂੰਜਮਾਨ ਕਰ ਦਿੱਤਾ।

ਇਸ ਮੌਕੇ ਤੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਰਾਮਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਬਲਕਿ ਇਹ ਭਗਵਾਨ ਰਾਮ ਦੇ ਜੀਵਨ ਮੁੱਲਾਂ, ਸੱਚਾਈ ਅਤੇ ਧਰਮ ਦੇ ਪਾਠ ਨੂੰ ਸਮਾਜ ਵਿੱਚ ਫੈਲਾਉਣ ਦਾ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਸੁਨੇਹਾ ਮਿਲਦਾ ਹੈ।

ਪ੍ਰਧਾਨ ਰਾਜ ਕੁਮਾਰ ਸੂਰੀ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਮਲੀਲਾ ਅਤੇ ਇਸ ਤਰ੍ਹਾਂ ਦੀਆਂ ਸ਼ੋਭਾ ਯਾਤਰਾਵਾਂ ਲੋਕਾਂ ਵਿੱਚ ਪਿਆਰ, ਭਾਈਚਾਰੇ ਅਤੇ ਇਕਤਾ ਦਾ ਸੁਨੇਹਾ ਪਹੁੰਚਾਉਂਦੀਆਂ ਹਨ।

ਸ਼ੋਭਾ ਯਾਤਰਾ ਦਾ ਅੰਤ ਪ੍ਰਾਚੀਨ ਸ਼ਿਵ ਮੰਦਿਰ ਧਰਮਸ਼ਾਲਾ ਜਾ ਕੇ ਹੋਇਆ ਜਿੱਥੇ ਸੰਗਤਾਂ ਨੇ ਧਾਰਮਿਕ ਕੀਰਤਨ ਦਾ ਆਨੰਦ ਮਾਣਿਆ ਅਤੇ ਪੂਰੇ ਉਤਸਾਹ ਨਾਲ ਭਗਵਾਨ ਰਾਮ ਜੀ ਦੇ ਵਿਆਹ ਦੇ ਪਵਿਤ੍ਰ ਪ੍ਰਸੰਗ ਨੂੰ ਮਨਾਇਆ।

ਇਸ ਮੌਕੇ ਧਾਰਮਿਕ ਉਤਸਾਹ ਨਾਲ ਭਰੇ ਸੈਂਕੜੇ ਲੋਕਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਧਾਰਮਿਕ ਵਿਸ਼ਵਾਸ ਮਜ਼ਬੂਤ ਹੁੰਦੇ ਹਨ ਅਤੇ ਸਮਾਜ ਵਿੱਚ ਚੰਗੇ ਸੰਸਕਾਰਾਂ ਦਾ ਪ੍ਰਚਾਰ ਹੁੰਦਾ ਹੈ।

ਇਸ ਮੌਕੇ ਸੁਰਿੰਦਰ ਸ਼ਰਮਾ (ਪੱਪੂ), ਸ. ਮੋਹਨ ਸਿੰਘ, ਜੀਵਨ ਜਯੋਤੀ ਟੰਡਨ, ਸੰਜੂ ਅਬਰੋਲ, ਸੁਰਿੰਦਰ ਬਤਰਾ, ਸੋਨੂ ਚੌਹਾਨ, ਅਨੀਤਾ ਕਪੂਰ, ਰਵੀ ਖੁਰਾਨਾ, ਮਨਦੀਪ ਖੁਰਾਨਾ, ਬਾਲ ਕਿਸ਼ਨ ਸ਼ਰਮਾ, ਪਰਦੀਪ ਸ਼ਰਮਾ, ਸੁਭਾਸ਼ ਕਪੂਰ, ਸੁਭਾਸ਼ ਧੀਰ, ਸੰਜੂ ਸੂਰੀ, ਅਜੇ ਸੂਰੀ, ਅਸ਼ੋਕ ਸਿਆਲ, ਪਰਦੀਪ ਧਾਣੀ, ਮਨਵਿੰਦਰ ਸਿੰਘ ਨਿਹੰਗ, ਵਿਸ਼ਾਲ ਵਰਮਾ, ਨਰਿੰਦਰ ਪਹਿਲਵਾਨ, ਹਿਮਾਂਸ਼ੂ ਸ਼ਰਮਾ, ਮਨੋਜ ਧੰਜਲ,ਰਜਤ ਧੰਜਲ ਆਦਿ ਹੋਰ ਵੀ ਪਤਵੰਤੇ ਹਾਜਿਰ ਸਨ।

Related Articles

Leave a Reply

Your email address will not be published. Required fields are marked *

Back to top button