Latestਦੁਨੀਆਂਦੇਸ਼ਪੰਜਾਬ

“ਕੂੜੇ ਤੋਂ ਖਾਦ ਬਣਾਉਣ ਦੀ ਫੈਕਟਰੀ” ਬਸਤੀ ਸ਼ੇਖ ਵਿੱਚ ਕਦੇ ਵੀ ਨਹੀਂ ਬਣਨ ਦਿਆਂਗੇ – ਇਲਾਕਾ ਨਿਵਾਸੀ

ਟਰਾਲੀਆਂ ਭਰ ਕੇ ਇਥੇ ਸੁੱਟਿਆ ਜਾ ਰਿਹਾ ਹੈ ਕੂੜਾ, ਜਿਸਦੀ ਬਦਬੂਦਾਰ ਹਵਾ ਇਲਾਕੇ ਨੂੰ ਬਣਾ ਰਹੀ ਹੈ ਜਹਿਰੀਲਾ

“ਪਿਲਰ ਲੱਗ ਗਏ – ਹੁਣ ਜਵਾਬ ਕੌਣ ਦੇਵੇਗਾ?”
“ਫੈਕਟਰੀ ’ਤੇ ਬਿਆਨਬਾਜ਼ੀ ਕਾਫ਼ੀ ਨਹੀਂ – ਕਾਰਵਾਈ ਕਿਥੇ ਹੈ?”
“ਜੇ ਫੈਕਟਰੀ ਨਹੀਂ ਲੱਗਣੀ ਸੀ ਤਾਂ ਪਾਸ ਕੌਣ ਕਰ ਗਿਆ?”
“ਲੋਕਾਂ ਨੂੰ ਭਰਮਾਉਣਾ ਬੰਦ ਕਰੋ – ਹਕੀਕਤ ਮੈਦਾਨ ਵਿੱਚ ਦਿਖ ਰਹੀ ਹੈ।”
“ਕੂੜੇ ਦੀ ਬਦਬੂ ਨਾਲ ਸੜਿਆ ਇਲਾਕਾ – ਹੁਣ ਜ਼ਹਿਰਲੀ ਹਵਾ ਵੱਲ ਕਦਮ?”
“ਬਸਤੀ ਸ਼ੇਖ ਵਾਸੀਆਂ ਦਾ ਸਾਫ਼ ਸੁਨੇਹਾ – ਫੈਕਟਰੀ ਨਹੀਂ ਬਣਨ ਦੇਵਾਂਗੇ।”
“ਇਤਿਹਾਸਕ ਧਰਤੀ ’ਤੇ ਜ਼ਹਿਰਲੀ ਸਾਜ਼ਿਸ਼ – ਲੋਕਾਂ ਦਾ ਫੈਸਲਾ ਅੰਤਿਮ।”
“ਰੋਸ ਵੱਧ ਰਿਹਾ – ਸਰਕਾਰ ਸੁੱਤੀ ਰਹੀ।”

ਜਲੰਧਰ, ਐਚ ਐਸ ਚਾਵਲਾ। ਇਤਿਹਾਸਕ ਧਰਤੀ ਬਸਤੀ ਸ਼ੇਖ ਅੱਜ ਸਰਕਾਰ ਦੀ ਬੇਪਰਵਾਹੀ ਕਾਰਨ ਨਰਕ ਵਰਗਾ ਦ੍ਰਿਸ਼ ਪੇਸ਼ ਕਰ ਰਹੀ ਹੈ। ਗੁਰਦੁਆਰਾ ਛੇਵੀਂ ਪਾਤਿਸ਼ਾਹੀ ਨੂੰ ਅਤੇ ਧਾਰਮਿਕ ਮੰਦਿਰਾਂ ਨੂੰ ਜਾਣ ਵਾਲੀ ਸੜਕ ਕੂੜੇ ਦੇ ਡੰਪ ਦੀ ਬਦਬੂ ਨਾਲ ਸੜ ਰਹੀ ਹੈ। ਹਰ ਰੋਜ਼ 25–30 ਟਰਾਲੀਆਂ ਕੂੜਾ ਇਥੇ ਸੁੱਟਿਆ ਜਾਂਦਾ ਹੈ, ਜਿਸ ਨਾਲ ਬਦਬੂਦਾਰ ਹਵਾ ਇਲਾਕੇ ਨੂੰ ਜ਼ਹਿਰਲਾ ਬਣਾ ਰਹੀ ਹੈ।

ਇਸ ਰਸਤੇ ’ਤੇ ਸ਼ਿਵ ਮੰਦਰ ਤਲਾਬ, ਭਗਵਾਨ ਬਾਲਮੀਕੀ ਮੰਦਰ, ਲੱਖ ਦਾਤਾ ਪੀਰ, ਰਾਮ ਲੀਲਾ ਗਰਾਊਂਡ ਅਤੇ ਦੁਸ਼ਹਿਰਾ ਗਰਾਊਂਡ ਅਤੇ ਸਕੂਲ ਵਰਗੇ ਧਾਰਮਿਕ ਤੇ ਸਭਿਆਚਾਰਕ ਸਥਾਨ ਸਥਿਤ ਹਨ। ਇਹ ਸਥਾਨ ਹੁਣ ਗੰਦਗੀ ਅਤੇ ਬਦਬੂ ਕਾਰਨ ਆਪਣੀ ਸ਼ੋਭਾ ਗੁਆ ਰਹੇ ਹਨ।

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕੂੜੇ ਤੋਂ ਖਾਦ ਬਣਾਉਣ ਵਾਲੀ ਫੈਕਟਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸਾਈਟ ’ਤੇ ਪਿਲਰ ਤੱਕ ਲੱਗ ਚੁੱਕੇ ਹਨ। ਲੋਕਾਂ ਵਿਚ ਗੁੱਸਾ ਹੈ ਕਿ ਜਦੋਂ ਕੰਮ ਇਸ ਹੱਦ ਤੱਕ ਹੋ ਗਿਆ ਹੈ ਤਾਂ ਆਪ ਦੇ ਹਾਰੇ ਹੋਏ ਕੌਂਸਲਰ ਸਿਰਫ਼ ਬਿਆਨਬਾਜ਼ੀ ਕਿਉਂ ਕਰ ਰਹੇ ਹਨ ਕਿ ਫੈਕਟਰੀ ਨਹੀਂ ਬਣੇਗੀ? ਜੇ ਨਹੀਂ ਬਣਨੀ ਸੀ ਤਾਂ ਫਿਰ ਪਾਸ ਕਿੰਨੇ ਕੀਤੀ? ਕਿਹੜੀ ਕਾਰਵਾਈ ਹੋਈ? ਲੋਕ ਸਵਾਲ ਕਰ ਰਹੇ ਹਨ ਕਿ ਸਿਰਫ਼ ਬਿਆਨ ਨਾਲ ਗੱਲ ਨਹੀਂ ਬਣੇਗੀ।

ਸਾਬਕਾ MLA ਸ਼ੀਤਲ ਅੰਗੁਰਾਲ ਅਤੇ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਸਾਫ਼-ਸਾਫ਼ ਕਿਹਾ –
👉 “ਫੈਕਟਰੀ ਕਿਸੇ ਵੀ ਕੀਮਤ ’ਤੇ ਬਸਤੀ ਸ਼ੇਖ ਵਿੱਚ ਨਹੀਂ ਬਣਨ ਦਿੱਤੀ ਜਾਵੇਗੀ। ਨਾ ਇਹ ਨਵਾਂ ਪਲਾਂਟ ਲੱਗੇਗਾ ਤੇ ਨਾ ਹੀ ਪੁਰਾਣਾ ਡੰਪ ਰਹਿਣ ਦਿੱਤਾ ਜਾਵੇਗਾ।”

ਲੋਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਕੂੜੇ ਦਾ ਡੰਪ ਹਟਾ ਕੇ ਫੈਕਟਰੀ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਵੱਡਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ।

ਇਸ ਮੌਕੇ ਅਜੇ ਕੁਮਾਰ ਬੱਬਲ, ਅਮਿਤ ਸਿੰਘ ਸੰਧਾ, ਤਰਵਿੰਦਰ ਸੋਈ, ਦਰਸ਼ਨ ਭਗਤ, ਸੋਭਾ ਮਿਨੀਆ, ਮੀਨੂ ਢੰਡ, ਜਯੋਤੀ, ਤਰਸੇਮ ਥਾਪਾ ਆਦਿ ਸ਼ਾਮਿਲ ਸਨ।

ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਬੇਇੱਜ਼ਤੀ ਨਾਲ ਦਰੱਖਤਾਂ ਨੂੰ ਕੱਟ ਦਿੱਤਾ ਗਿਆ। ਇਥੇ ਕਾਨੂੰਨ ਦੇ ਅਨੁਸਾਰ ਕੋਈ ਵੀ ਦਰੱਖਤ ਬਿਨਾਂ ਲਿਖਤੀ ਇਜਾਜ਼ਤ ਦੇ ਨਹੀਂ ਕੱਟਿਆ ਜਾ ਸਕਦਾ, ਫਿਰ ਵੀ ਇਨ੍ਹਾਂ ਹਰੇ-ਭਰੇ ਦਰੱਖਤਾਂ ਨੂੰ ਕੌਣ ਸੀ ਜੋ ਕੱਟ ਗਿਆ? ਅਤੇ ਕਿਹੜਾ ਅਧਿਕਾਰੀ ਜਾਂ ਵਿਅਕਤੀ ਸੀ ਜਿਸ ਦੇ ਕਹਿਣ ਉੱਤੇ ਇਹ ਕਤਲ-ਏ-ਹਰਿਆਵਲੀ ਹੋਇਆ?

ਪ੍ਰਸ਼ਨ ਇਹ ਹੈ ਕਿ ਕੌਣ ਸੀ ਉਹ ਜੋ ਕਾਨੂੰਨ ਤੋਂ ਉੱਪਰ ਬਣ ਕੇ ਇਹ ਹਿੰਮਤ ਕਰ ਗਿਆ। ਕਿਹੜੇ ਅਧਿਕਾਰੀ ਨੇ ਇਜਾਜ਼ਤ ਦਿੱਤੀ ਜਾ ਆਪਣੀ ਅਣਦੇਖੀ ਨਾਲ ਇਹ ਜੁਰਮ ਹੋਣ ਦਿੱਤਾ। ਇਨ੍ਹਾਂ ਉੱਪਰ ਹਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਲੋਕਾਂ ਦਾ ਕਹਿਣਾ ਹੈ ਕਿ ਜਿਸ ਦੀ ਅਣਦੇਖੀ ਨਾਲੇ ਕੰਮ ਹੋਇਆ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button