
ਜਲੰਧਰ, ਐਚ ਐਸ ਚਾਵਲਾ। ਮਿਤੀ 5 ਸਤੰਬਰ 2025 ਨੂੰ ਗੁਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਹੀਆਂ ਜੋ ਚਿੱਟੀ ਵੇਈਂ ਪਿੰਡ ਖਾਲੇਵਾਲ ਪੁੱਲ ਥਾਣਾ ਲੋਹੀਆਂ ਸਬ-ਡਿਵੀਜ਼ਨ ਸ਼ਾਹਕੋਟ ਦੇ ਉੱਪਰ ਮੋਟਰਸਾਈਕਲ ਖੜਾ ਕਰਕੇ ਪਾਣੀ ਵਿੱਚ ਚਲਾ ਗਿਆ।

ਜਿਸ ਦੀ ਭਾਲ ਸਬੰਧੀ ਤੁਰੰਤ ਜਿਲਾ ਜਲੰਧਰ ਦਿਹਾਤੀ ਦੇ ਮਾਨਯੋਗ SSP ਸ. ਹਰਵਿੰਦਰ ਸਿੰਘ ਵਿਰਕ ਜੀ ਦੇ ਦਿਸ਼ਾ ਨਿਰਦੇਸ਼ ਤੇ ਐਨ.ਡੀ.ਆਰ.ਐਫ ਦੀਆ ਟੀਮਾ ਅਤੇ ਨਾਲ ਹੀ ਲੋਕਲ ਪ੍ਰਸ਼ਾਸਨ ਵੱਲੋਂ ਤੁਰੰਤ ਐਕਸਪਰਟ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਉਸ ਦੀ ਹਰ ਹਾਲਤ ਵਿੱਚ ਭਾਲ ਕਰਨ ਲਈ ਢੁਕਵੇਂ ਉਪਰਾਲੇ ਲੋਕਲ ਪੁਲਿਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਵੱਲੋਂ ਗੁਰਪ੍ਰੀਤ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਲੋੜੀਂਦੀ ਤਫਤੀਸ਼ ਵੀ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ।





























