
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਸ਼ੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਬਲਵੀਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 05 ਮੈਬਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਸੁਭਾਸ ਕੁਮਾਰ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਅੱਡਾ ਧਾਲੀਵਾਲ ਕਾਦੀਆ ਮੌਜੂਦ ਸੀ ਕਿ ਦਿਨੇਸ਼ ਕੁਮਾਰ ਪੁੱਤਰ ਰਣਧੀਰ ਰਾਮ ਮਕਾਨ ਨੰਬਰ 439,ਨੇੜੇ ਛੇਵੀਂ ਪਾਤਛਾਹੀ ਗੁਰੂਦੁਆਰਾ ਬਸਤੀ ਸ਼ੇਖ ਜਲੰਧਰ ਨੇ ਹਾਜਰ ਆ ਕੇ ਬਿਆਨ ਤਹਿਰੀਰ ਕਰਵਾਇਆ ਕਿ ਉਸ ਆਪਣੀ ਭੇਣ ਤੇ ਮਾਸੜ ਨਾਲ ਈ ਰਿਕਸ਼ਾ ਵਿੱਚ ਨਕੋਦਰ ਵੱਲ ਨੂੰ ਜਾ ਰਿਹਾ ਸੀ ਜੱਦ ਉਹ ਪਿੰਡ ਸਮੀਪੁਰ ਪਾਸ ਪੁੱਜੇ ਤਾ ਉਹਨਾ ਦੀ ਈ ਰਿਕਸ਼ਾ ਸਾਹਮਣੇ ਇੱਕ ਮੋਟਰਸਾਈਕਲ ਬਿਨਾ ਨੰਬਰੀ ਜਿਸ ਉਪਰ ਤਿੰਨ ਮੋਨੇ ਨੋਜਵਾਨ ਅਤੇ ਇੱਕ ਐਕਟਿਵਾ ਬਿਨਾ ਨੰਬਰੀ ਜਿਸ ਉਪਰ ਤਿੰਨ ਮੋਨੇ ਨੌਜਵਾਨ ਸਵਾਰ ਸਨ ਨੇ ਲਗਾਏ ਤੇ ਜਿਨ੍ਹਾ ਪਾਸ 04 ਦਾਤਰ ਸਨ ਜਿਨ੍ਹਾ ਨੇ ਦਾਤਰ ਦਾ ਡਰ ਪਾ ਸਕੇ ਉਸ ਪਾਸੋ ਇੱਕ ਫੋਨ ਆਈ ਫੋਨ ਖੋਹ ਲਿਆ ਤੇ ਮੋਕਾ ਤੋ ਫਰਾਰ ਹੋ ਗਏ। ਜਿਸ ਤੇ ਮੁੱਕਦਮਾ ਨੰਬਰ 03 ਮਿਤੀ 21.01.2024 ਅ/ਧ 379 ਬੀ,341,506,148,149 ਭ/ਦ ਤਹਿਤ ਦਰਜ ਰਜਿਸਟਰ ਕਰਕੇ ਦੋਸ਼ੀਆਨ ਦੀ ਭਾਲ ਕੀਤੀ ਗਈ ਅਤੇ ਮੁੱਕਦਮਾ ਵਿੱਚ 05 ਦੋਸ਼ੀ ਸਾਹਿਲ ਕੁਮਾਰ ਪੁੱਤਰ ਕੁਲਦੀਪ ਕੁਮਾਰ ਵਾਸੀ ਨਾਹਲਾ ਕਲੋਨੀ , ਜੈਵੀਰ ਪੁੱਤਰ ਸੁਖਦੇਵ ਕੁਮਾਰ ਵਾਸੀ ਗਾਖਲਾ, ਲਵਪ੍ਰੀਤ ਪੁੱਤਰ ਬਲਵੀਰ ਰਾਮ ਵਾਸੀ ਗੁਰੂ ਨਾਨਕ ਮੁਹੱਲਾ ਜਲੰਧਰ, ਨਿਖਿਲ ਪੁੱਤਰ ਬਲਜਿੰਦਰ ਵਾਸੀ ਕੋਟ ਸਦੀਕ, ਵੰਸ਼ ਪੁੱਤਰ ਸੋਨੂੰ ਵਾਸੀ ਕੋਟ ਸਦੀਕ ਕੱਚਾ ਕੋਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਦੋਸ਼ੀ ਮੋਹਿਤ ਪੁੱਤਰ ਰਜਿੰਦਰ ਸਿੰਘ ਵਾਸੀ ਕੋਟ ਸਦੀਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਕਤ ਦੋਸ਼ੀਆ ਪਾਸੋ 13 ਮੋਬਾਇਲ ਫੋਨ,04 ਦਾਤਰ, ਇੱਕ ਐਕਟਿਵਾ ਬਿਨਾ ਨੰਬਰੀ, ਇੱਕ ਮੋਟਰਸਾਈਕਲ ਬਿਨਾ ਨੰਬਰੀ ਬ੍ਰਾਮਦ ਕੀਤੇ ਗਏ ਅਤੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























