ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਕਾਨੂੰਨਾਂ ਤਹਿਤ ਹੋਣ ਵਾਲੇ ਇਸ ਸੀਜਨ ਦੇ 9ਵੇਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ 24 ਅਗਸਤ ਨੂੰ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ‘ਚ ਫਰਾਂਸ ਦੇ ਉੱਘੇ ਕਾਰੋਬਾਰੀ ਜੀਤਾ ਪੱਡਾ ਨੇ 1100 ਯੂਰੋ ਸੇਵਾ ਦੇ ਤੌਰ ਤੇ ਭੇਟ ਕੀਤੇ ਹਨ, ਜਿਸਦੀ ਪ੍ਰਬੰਧਕਾਂ ਨੇ ਹੌਂਸਲਾ ਅਫ਼ਜਾਈ ਕੀਤੀ ਹੈ। ਪ੍ਰਬੰਧਕਾਂ ਨੇ ਜੀਤਾ ਪੱਡਾ ਅਤੇ ਉਸਦੇ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਪ੍ਰਮਾਤਮਾ ਦੇ ਚਰਨਾਂ ‘ਚ ਅਰਦਾਸ ਕੀਤੀ ਹੈ ਕਿ ਇਸ ਪਰਿਵਾਰ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ।





























