ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ‘ਚ ਚਲਾਇਆ ਗਿਆ CASO ਓਪਰੇਸ਼ਨ, 11 ਡਰੱਗ ਹੋਟਸਪਾਟਸ ਨੂੰ ਬਣਾਇਆ ਨਿਸ਼ਾਨਾ

1.2 ਕਿਲੋ ਗਾਂਜਾ, 608.5 ਗ੍ਰਾਮ ਹੈਰੋਇਨ, ਨਜਾਇਜ਼ ਹਥਿਆਰ ਅਤੇ ਸ਼ਰਾਬ ਸਮੇਤ 18 ਵਿਅਕਤੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਸ਼ਹਿਰ ਭਰ ਵਿੱਚ ਯੋਜਨਾਬੱਧ CASO (ਕੋਰਡਨ ਐਂਡ ਸਰਚ ਓਪਰੇਸ਼ਨ) ਚਲਾਇਆ ਗਿਆ। ਇਹ ਓਪਰੇਸ਼ਨ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ. ਸ਼੍ਰੀ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ-1 ਸ੍ਰੀਮਤੀ ਅਕਾਰਸ਼ੀ ਜੈਨ ਅਤੇ ਏ.ਡੀ.ਸੀ.ਪੀ-2 ਹਰਿੰਦਰ ਸਿੰਘ ਗਿੱਲ ਅਤੇ ਹਲਕਾ ਜੀ.ਓ ਅਫਸਰਾਂ ਦੀ ਨਿਗਰਾਨੀ ਹੇਠ ਨਸ਼ੇ ਦੇ ਕਾਰੋਬਾਰ ਲਈ ਮਸ਼ਹੂਰ ਮੁੱਖ ਥਾਵਾਂ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਜੋ ਨਸ਼ੇ ਵੇਚਨ ਵਾਲੇ ਅਤੇ ਹੋਰ ਸ਼ਰਾਰਤੀ ਅਨਸਰਾਂ ਤੇ ਕਾਰਵਾਈ ਕਰਕੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

ਜਾਣਕਾਰੀ ਸਾਂਝੀ ਕਰਦਿਆਂ ਸੀ.ਪੀ ਜਲੰਧਰ ਨੇ ਦੱਸਿਆ ਕਿ ਇਹ CASO ਓਪਰੇਸ਼ਨ 11 ਥਾਵਾਂ ਜਿੰਨ੍ਹਾ ਵਿੱਚ ਮੁੱਖ ਤੌਰ ਤੇ ਧਾਨਕੀਆ ਮੁੱਹਲਾ ਜਿਸ ਦੀ ਸੁਪਰਵੀਜ਼ਨ ਸੀ.ਪੀ ਜਲੰਧਰ ਸਮੇਤ ਜੁਆਇੰਟ ਸੀ.ਪੀ, ਏ.ਡੀ.ਸੀ.ਪੀ-1, ਏ.ਸੀ.ਪੀ ਸੈਂਟਰਲ ਅਤੇ ਮੁੱਖ ਅਫਸਰ ਥਾਂਣਾ ਰਾਮਾ ਮੰਡੀ ਵਲੋਂ ਕੀਤੀ ਗਈ, ਇਸੇ ਤਰਾਂ ਏ.ਡੀ.ਸੀ.ਪੀ-2, ਏ.ਸੀ.ਪੀ ਮਾਡਲ ਟਾਉਨ ਵੱਲੋਂ ਗੜ੍ਹਾ ਮੁਹੱਲਾ ਤੇ ਅਬਾਦਪੁਰਾ ਮੁਹੱਲਾ ਵਿੱਚ , ਏ.ਡੀ.ਸੀ.ਪੀ ਇੰਡਸਟਰੀਅਲ ਅਤੇ ਸਕਿਊਰਟੀ ਵੱਲੋਂ ਪਿੰਡ ਬੰਬੀਆਂਵਾਲ, ਏ.ਡੀ.ਸੀ.ਪੀ-ਡੀ ਵੱਲੋਂ ਅਲੀ ਮੁਹੱਲਾ ਵਿਖੇ, ਏ.ਸੀ.ਪੀ ਨਾਰਥ ਵੱਲੋਂ ਰੇਰੂ ਪਿੰਡ ਵਿੱਚ, ਏ.ਸੀ.ਪੀ ਸਥਾਨਿਕ ਵੱਲੋਂ ਮੁਹੱਲਾ ਬਸਤੀ ਗੁਜਾਂ ਅਤੇ ਮੁੱਹਲਾ ਸੰਗਤ ਸਿੰਘ ਨਗਰ ਵਿੱਚ ਅਤੇ ਮੁਹੱਲਾ ਤੇਜ਼ ਮੋਹਨ ਨਗਰ, ਭਾਰਗੋ ਕੈਂਪ ਵਿੱਚ ਸਮੇਤ ਸਬੰਧਿਤ ਮੁੱਖ ਅਫਸਰ ਅਤੇ 180 ਪੁਲਿਸ ਕਰਮਚਾਰੀਆਂ ਨਾਲ ਸਰਚ ਅਪ੍ਰੇਸ਼ਨ ਚਲਾਇਆ ਗਿਆ।

ਇਸ ਸਰਚ ਅਪ੍ਰੇਸ਼ਨ ਦੌਰਾਣ ਇਹਨਾਂ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਥਾਵਾਂ ਨੂੰ ਸੀਲ ਕਰਕੇ ਚੈਕਿੰਗ ਕੀਤੀ ਗਈ, ਦੌਰਾਣੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਨੇੜਲੇ ਇਲਾਕਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਸ਼ੱਕੀ ਵਾਹਨਾ ਨੂੰ ਵਾਹਨ ਐਪ ਰਾਂਹੀ ਅਤੇ ਸ਼ੱਕੀ ਵਿਆਕਤੀਆ ਨੂੰ ਪਾਇਸ ਐਪ ਰਾਂਹੀ ਚੈੱਕ ਕੀਤਾ ਗਿਆ। ਦੌਰਾਣੇ ਸਰਚ ਅਪ੍ਰੇਸ਼ਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਕੋਲੋਂ ਨਸ਼ੇ ਦੀ ਮਹੱਤਵਪੂਰਨ ਬ੍ਰਾਮਦਗੀ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਸ਼ਹਿਰ ਦੇ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਕੀਤੇ ਗਏ।ਜਿਨ੍ਹਾਂ ਵਿੱਚ ਹੋਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: 👇

• *15 ਮੁਕੱਦਮੇ NDPS ਐਕਟ ਅਧੀਨ ਦਰਜ*
• *18 ਵਿਅਕਤੀ ਨਸ਼ੇ ਸੰਬੰਧੀ ਗਤੀਵਿਧੀਆਂ ‘ਚ ਗ੍ਰਿਫਤਾਰ*
• *1.2 ਕਿਲੋ ਗਾਂਜਾ*
• *608.5 ਗ੍ਰਾਮ ਹੀਰੋਇਨ*
• *27 ਨਸ਼ੀਲੀਆਂ ਗੋਲੀਆਂ*
• *6000 ਮਿਲੀਲੀਟਰ ਗੈਰ ਕਾਨੂੰਨੀ ਸ਼ਰਾਬ*
• *1 ਗੈਰ ਕਾਨੂੰਨੀ ਪਿਸਟਲ 9 ਐਮ.ਐਮ, 2 ਰੋਂਦ*
• *1 ਮੋਟਰਸਾਈਕਲ ਅਤੇ 1 ਐਕਟੀਵਾ ਸਕੂਟਰ*

CP ਧਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਾਡੀ ਲੜਾਈ ਲਗਾਤਾਰ ਜਾਰੀ ਰਹੇਗੀ। ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Related Articles

Leave a Reply

Your email address will not be published. Required fields are marked *

Back to top button