
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਸਰਬਜੀਤ ਰਾਏ, PPS. ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾਤੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਪਿੰਡ ਕਾਗਣਾਂ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਸ੍ਰੀ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਾਂਗਣਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਵਾਇਆ ਕਿ ਮਿਤੀ 28.07.2025 ਨੂੰ ਉਹਨਾਂ ਦੇ ਪਿੰਡ ਕਾਗਣਾ ਵਿਖੇ ਮਾਤਾ ਰਾਣੀ ਦਾ ਜਾਗਰਣ ਸੀ। ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਅਤੇ ਤਾਏ ਦੇ ਲੜਕੇ ਅਰਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਗਣਾ ਦੇ ਨਾਲ ਜਾਗਰਣ ਵਿੱਚ ਲੰਗਰ ਦੀ ਸੇਵਾ ਕਰਦੇ ਸੀ, ਮਿਤੀ 29.07.2025 ਨੂੰ ਵਕਤ ਕਰੀਬ 05:30 AM ਨੂੰ ਉਸ ਦਾ ਭਰਾ ਕਰਨਦੀਪ ਉਰਫ ਨੰਦੂ ਆਪਣਾ ਮੋਟਰਸਾਈਕਲ ਸਟੇਜ ਕੋਲੋ ਲੈਣ ਗਿਆ ਸੀ ਤਾਂ ਅਭਿਸ਼ੇਕ ਘਾਰੂ ਉਰਫ ਅਭੀ ਮੁਸਲਾ ਦਾਤਰ, ਗੁਰਪ੍ਰੀਤ ਸਿੰਘ ਉਰਫ ਕਾਲੂ ਮੁਸੱਲਾ ਦਾਤਰ, ਅਨਮੋਲਪ੍ਰੀਤ ਸਿੰਘ ਮੁਸੱਲਾ ਕਹੀ ਦਾ ਦਸਤਾ, ਵਿਸ਼ਾਲ ਸਿੰਘ ਉਰਫ ਭੋਲਾ ਮੁਸੱਲਾ ਦਾਤਰ ਨੇ ਕਰਨਦੀਪ ਉਰਫ ਨੰਦੂ ਦੀ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ ਤੇ ਜਖਮੀ ਕਰ ਦਿੱਤਾ। ਜੋ ਕਰਨਦੀਪ ਉਰਫ ਨੰਦੂ ਦੀ ਸਤਿਅਮ ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮਿਤੀ 06.08.2025 ਨੂੰ ਮੌਤ ਹੋ ਗਈ ਸੀ। ਵਜ੍ਹਾ ਰੰਜਿਸ ਇਹ ਸੀ। ਕਿ ਇਹਨਾਂ ਦੀ ਜਾਗਰਣ ਦੌਰਾਨ ਆਪਸ ਵਿੱਚ ਮਾਮੂਲੀ ਤਕਰਾਰ ਹੋਇਆ ਸੀ। ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 183 ਮਿਤੀ 29.07.2025 ਜੁਰਮ 103/115(2)/118(1)/109/3(5) BNS ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਦੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਭੁਪਿੰਦਰ ਸਿੰਘ ਵਾਸੀ ਕਾਗਣਾ ਥਾਣਾ ਸ਼ਾਹਕੋਟ, ਵਿਸ਼ਾਲ ਸਿੰਘ ਉਰਫ ਭੋਲ ਪੁੱਤਰ ਰੌਣਕੀ ਰਾਮ ਵਾਸੀ ਈਸੇਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਮਿਤੀ 07.08.2025, ਦੋਸ਼ੀ ਅਭਿਸ਼ੇਕ ਘਾਰੂ ਉਰਫ ਅਭੀ ਉਰਫ ਕੀੜਾ ਪੁੱਤਰ ਪਰਮਜੀਤ, ਅਨਮੋਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਕਾਂਗਣਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਮਿਤੀ 08.08.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤੇ ਹਥਿਆਰ 03 ਦਾਤਰ ਅਤੇ 01 ਕਹੀ ਦਾ ਦਸਤਾ ਬ੍ਰਾਮਦ ਕੀਤੇ ਗਏ ਹਨ।
ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਲੂ, ਵਿਸ਼ਾਲ ਸਿੰਘ ਉਰਫ ਭੋਲਾ, ਅਭਿਸ਼ੇਕ ਘਾਰੂ ਉਰਫ ਅਭੀ ਉਰਫ ਕੀਤਾ. ਅਨਮੋਲਪ੍ਰੀਤ ਸਿੰਘ ਉਕਤਾਨ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।





























