
ਜੋਗਿੰਦਰ ਸਿੰਘ ਟੱਕਰ ਅਤੇ ਚਰਨਜੀਤ ਸਿੰਘ ਚੱਡਾ ਚੋਣ ਮੈਦਾਨ ‘ਚ ਨਿਤਰੇ, 17 ਅਗਸਤ ਨੂੰ ਹੋਵੇਗੀ ਚੋਣ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਮਿਤੀ 01/08/2025 ਨੂੰ 4 ਉਮੀਦਵਾਰਾਂ ਵਲੋਂ ਜੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਉਨ੍ਹਾਂ ਵਿਚੋਂ ਮਿਤੀ 03/08/2025 ਨੂੰ 2 ਉਮੀਦਵਾਰਾਂ ਗੁਰਵਿੰਦਰ ਸਿੰਘ ਲਾਂਬਾ ਅਤੇ ਬਲਜਿੰਦਰ ਪਾਲ ਸਿੰਘ ਸੂਰੀ ਨੇ ਆਪਣੀ ਨਾਮਜ਼ਦਗੀ ਵਾਪਿਸ ਲੈ ਲਈ ਹੈ।
ਹੁਣ 2 ਉਮੀਦਵਾਰ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਅਤੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਚੋਣ ਮੈਦਾਨ ਵਿੱਚ ਰਹਿ ਗਏ ਹਨ। 17 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਚੋਣ ਕਰਵਾਈ ਜਾਵੇਗੀ। 5 ਮੈਂਬਰੀ ਚੋਣ ਕਮੇਟੀ ਵਲੋਂ ਦੋਵੇਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਗਏ ਹਨ।
ਜੋਗਿੰਦਰ ਸਿੰਘ ਟੱਕਰ – ਚੋਣ ਨਿਸ਼ਾਨ – ਚੜ੍ਹਦਾ ਸੂਰਜ
ਚਰਨਜੀਤ ਸਿੰਘ ਚੱਡਾ – ਚੋਣ ਨਿਸ਼ਾਨ – ਪੌੜੀ
ਇਸ ਪ੍ਰੀਕਿਰਿਆ ਨੂੰ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਲਿਖਤੀ ਰੂਪ ਵਿੱਚ ਕਰਦੇ ਹੋਏ ਪੂਰਣ ਕੀਤਾ। ਇਸ ਮੌਕੇ 5 ਮੈਂਬਰੀ ਚੋਣ ਕਮੇਟੀ ਦੇ ਹਰਸ਼ਰਨ ਸਿੰਘ ਚਾਵਲਾ, ਹਰਪ੍ਰੀਤ ਸਿੰਘ ਭਸੀਨ, ਸਵਿੰਦਰ ਸਿੰਘ ਖੱਟਰ, ਬਾਵਾ ਮੋਹਿੰਦਰ ਸਿੰਘ, ਜਗਮੋਹਨ ਸਿੰਘ ਖਹਿਰਾ ਮੌਜੂਦ ਸਨ।





























